ਅਨੁਸ਼ਕਾ-ਵਿਰਾਟ ਵਲੋਂ ਨਿਊਜ਼ੀਲੈਂਡ ‘ਚ ਫੁੱਲ ਮੌਜਾਂ

0
373

ਆਕਲੈਂਡ – ਭਾਰਤੀ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਵਿੱਚ ਹੋਏ ਵਨਡੇ ਸੀਰੀਜ਼ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਦਿੱਤਾ ਪਰ ਆਪਣੀ ਨਿੱਜੀ ਜ਼ਿੰਦਗੀ ਵਿੱਚ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਪਤਨੀ ਅਭਿਨੇਤਰੀ ਅਨੁਸ਼ਕਾ ਸ਼ਰਮਾ ਨਾਲ ਨਿਊਜ਼ੀਲੈਂਡ ਦੀ ਆਬੋ-ਹਵਾਅ ਦਾ ਪੂਰਾ ਅਨੰਦ ਲੈ ਰਹੇ ਹਨ। ਪ੍ਰਸ਼ੰਸਕਾਂ ਦੇ ਨਾਲ ਅਨੁਸ਼ਕਾ ਅਤੇ ਵਿਰਾਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਨਿਊਜ਼ੀਲੈਂਡ ਦੇ ਵਿਚ ਅਨੁਸ਼ਕਾ-ਵਿਰਾਟ ਆਮ ਕੱਪੜੇ ਪਾਈ ਗਲੀਆਂ ਵਿਚ ਘੁੰਮਦੇ ਹੋਏ ਆਪਣੇ ਪ੍ਰਸ਼ੰਸਕਾਂ ਨੂੰ ਸੈਲਫੀਆਂ ਦਿੰਦੇ ਨਜ਼ਰ ਆਏ। ਦੋਵਾਂ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਕਾਫ਼ੀ ਖੂਬਸੂਰਤ ਲੱਗ ਰਹੀਆਂ ਹਨ। ਇਸ ‘ਚ ਵਿਰਾਟ ਅਤੇ ਅਨੁਸ਼ਕਾ ਵੀ ਮੁਸਕਰਾਉਂਦੇ ਦਿਖਾਈ ਦੇ ਰਹੇ ਹਨ। ਅਨੁਸ਼ਕਾ ਅਤੇ ਵਿਰਾਟ ਅਕਸਰ ਆਪਣੀ ਪੇਸ਼ੇਵਰ ਜ਼ਿੰਦਗੀ ਤੋਂ ਬਰੇਕ ਲੈਂਦੇ ਹਨ ਅਤੇ ਛੁੱਟੀਆਂ ‘ਤੇ ਜਾਂਦੇ ਰਹਿੰਦੇ ਹਨ।