ਆਪਣੇ ਚਿਹਰੇ ‘ਤੇ ਗਲਤੀ ਨਾਲ ਵੀ ਨਾ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋਂ

0
2164

ਚੰਡੀਗੜ੍ – ਲੜਕੀਆਂ ਆਪਣੇ ਚਿਹਰੇ ਦਾ ਖਾਸ ਧਿਆਨ ਰੱਖਦੀਆਂ ਹਨ ਕਿਉਂਕਿ ਇਸ ਦੀ ਚਮੜੀ ਬਾਕੀ ਅੰਗਾਂ ਦੇ ਮੁਤਾਬਿਕ ਬਹੁਤ ਕੋਮਲ ਹੁੰਦੀ ਹੈ। ਕੁਝ ਲੜਕੀਆਂ ਆਪਣੀ ਸੁੰਦਰਤਾ ਵਧਾਉਣ ਲਈ ਕਈ ਤਰ੍ਹਾਂ ਦੀਆਂ ਚੀਜ਼ਾਂ ਦੀ ਵਰਤੋਂ ਕਰਦੀਆਂ ਹਨ। ਜਿਸ ਨਾਲ ਚਮੜੀ ਨੂੰ ਨੁਕਸਾਨ ਹੁੰਦਾ ਹੈ। ਚਿਹਰੇ ਦੀ ਚਮੜੀ ਬਹੁਤ ਸੰਵੇਦਨਸ਼ੀਲ ਹੁੰਦੀ ਹੈ। ਚਿਹਰੇ ‘ਤੇ ਕਿਸੇ ਵੀ ਚੀਜ਼ ਦੀ ਵਰਤੋਂ ਕਰਨ ‘ਤੋਂ ਪਹਿਲਾ ਜ਼ਰੂਰ ਸੋਚ ਲਓ। ਆਓ ਜਾਣੀਏ ਇਨ੍ਹਾਂ ਚੀਜ਼ਾਂ ਬਾਰੇ….
1. ਸਿਰਕਾ
ਕੁਝ ਲੋਕ ਚਿਹਰੇ ਨੂੰ ਸੁੰਦਰ ਬਣਉਂਣ ਲਈ ਸਿਰਕੇ ਦੀ ਵਰਤੋਂ ਕਰਦੇ ਹਨ ਜਿਸ ਨਾਲ ਚਮੜੀ ਨੂੰ ਨੁਕਸਾਨ ਹੋ ਸਕਦਾ ਹੈ। ਸਿਰਕੇ ‘ਚ ਪਾਣੀ ਦੀ ਮਾਤਰਾ ਘੱਟ ਹੁੰਦੀ ਹੈ ਜਿਸ ਕਾਰਨ ਚਮੜੀ ‘ਤੇ ਜਲਨ ਹੁੰਦੀ ਹੈ।
2. ਹੇਅਰ (ਸਪਰੇ)
ਜੇਕਰ ਤੁਸੀਂ ਹੇਅਰ ਸਪਰੇ ਹੀ ਵਰਤੋਂ ਕਰਦੇ ਹੋ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਇਸ ਦਾ ਚਿਹਰੇ ਨਾਲ ਸੰਪਰਕ ਨਾ ਹੋਵੇ ਹੇਅਰ ਸਪਰੇ ‘ਚ ਪਾਏ ਜਾਣ ਵਾਲੀ ਚਮੜੀ ਚਿਹਰੇ ਦੀ ਚਮੜੀ ‘ਚ ਡੀਹਾਈਡਰੇਸ਼ਨ ਹੋ ਜਾਂਦੀ ਹੈ। ਕਈ ਵਾਰ ਚਿਹਰੇ ‘ਤੇ (ਰੈਸ਼ੇਜ) ਹੋ ਜਾਂਦੇ ਹਨ
3. ਹੇਅਰ ਕਲਰ
ਵਾਲਾ ਨੂੰ ਕਲਰ ਕਰਦੇ ਸਮੇਂ ਕਈ ਵਾਰ ਚਿਹਰੇ ‘ਤੇ ਲੱਗ ਜਾਂਦਾ ਹੈ। ਇਸ ਨਾਲ ਚਿਹਰੇ ਨੂੰ ਨੁਕਸਾਨ ਹੁੰਦਾ ਹੈ ਕਿਉਂਕਿ ਹੇਅਰ ਕਲਰ ‘ਚ ਕਈ ਕੈਮੀਕਲ ਹੁੰਦੇ ਹਨ।
4. ਬਾਡੀ ਲੋਸ਼ਨ
ਅਕਸਰ ਬਾਡੀ ਲੋਸ਼ਨ ਨੂੰ ਕਈ ਲੋਕ ਅਪਣੇ ਚਿਹਰੇ ‘ਤੇ ਲਗਾਉਂਦੇ ਹਨ ਜੋ ਚਿਹਰੇ ਲਈ ਨੁਕਸਾਨ ਦਾਇਕ ਹੁੰਦੇ ਹਨ। ਚਿਹਰੇ ‘ਤੇ ਹਮੇਸ਼ਾ ਕੋਮਲ ‘ਤੇ ਨਾਜ਼ੁਕ ਸਮਾਨ ਨਾਲ ਬਣੀ ਕਰੀਮ ਦੀ ਵਰਤੋਂ ਕਰੋ।
5. ਪੈਟਰੋਲੀਅਮ ਜੈਲੀ
ਪੈਟਰੋਲੀਅਮ ਜੈਲੀ ਦੀ ਵਰਤੋਂ ਕਰਨ ਨਾਲ ਚਿਹਰੇ ‘ਤੇ ਰੁੱਖਾਪਣ ਆ ਜਾਂਦਾ ਹੈ। ਇਸ ਲਈ ਚਿਹਰੇ ‘ਤੇ ਪੈਟਰੋਲੀਅਨ ਜੈਲੀ ਦੀ ਵਰਤੋਂ ਨਾ ਕਰੋ।