ਆਪਣੇ ਵਾਲਾਂ ਕਰਕੇ ਮਸ਼ਹੂਰ ਹੈ ਇਹ ਕੁੜੀ

ਅਹਿਮਾਦਾਬਾਦ – 17 ਸਾਲਾ ਨੀਲਾਸ਼ੀ ਪਟੇਲ ਨੇ ਦੁਨੀਆ ਦੇ ਸਭ ਤੋ ਲੰਬੇ ਵਾਲਾ ਦਾ ਆਪਣਾ ਗਿੰਨੀ ਰਿਕਾਰਡ ਤੋੜ ਦਿੱਤਾ ਹੈ। ਹਾਲ ਹੀ ਵਿੱਚ, ਉਸਨੇ ਇੱਕ ਵਾਰ ਫਿਰ ਦੁਨੀਆ ਦੇ ਸਭ ਤੋ ਲੰਬੇ ਵਾਲਾ ਲਈ ਗਿੰਨੀਜ਼ ਵਰਲਡ ਰਿਕਾਰਡ ਵਿੱਚ ਪ੍ਰਵੇਸ਼ ਕੀਤਾ ਹੈ। ਉਹ ਗੁਜਰਾਤ ਦੇ ਮੋਦਾਸਾ ਦੀ ਰਹਿਣ ਵਾਲੀ ਹੈ ਅਤੇ ਵਾਲਾ ਦੀ ਲੰਬਾਈ 6 ਫੁੱਟ ਤਿੰਨ ਇੰਚ ਹੈ। ਨੀਲੰਸ਼ੀ ਲੰਬੇ ਵਾਲਾ ਨੂੰ ਜ਼ਮੀਨ ਤੋ ਦੂਰ ਰੱਖਣ ਲਈ ਉੱਚੀ ਅੱਡੀ ਵਾਲੇ ਸੈਡਲ ਪਹਿਨਦੀ ਹੈ। ਉਹ ਕਹਿੰਦੀ ਹੈ ਕਿ ਉਹ ਹਫਤੇ ਵਿਚ ਇਕ ਵਾਰ ਵਾਲਾˆ ਦੀ ਦੇਖਭਾਲ ਲਈ ਉਨ੍ਹਾ ਨੂੰ ਧੋ ਦਿੰਦੀ ਹੈ. ਹਫ਼ਤੇ ਵਿਚ ਦੋ ਵਾਰ ਉਨ੍ਹਾ ਨੂੰ ਤੇਲ ਦਿੰਦੀ ਹੈ। ਮਾ ਕਾਮਿਨੀਬੇਨ ਇਸ ਨੂੰ ਤਿਆਰ ਕਰਨ ਵਿਚ ਉਸ ਦੀ ਮਦਦ ਕਰਦੀ ਹੈ। ਉਹ ਜਿਆਦਾਤਰ ਆਪਣੇ ਵਾਲਾ ਨੂੰ ਸੁਕਾਉਣ ਲਈ ਧੁੱਪ ਵਿੱਚ ਬੈਠਦੀ ਹੈ ਤੇ ਜੇ ਧੁੱਪ ਨਹੀਂ ਹੁੰਦੀ ਤਾ ਉਹ ਹੇਅਰ ਡ੍ਰਾਇਅਰ ਦੀ ਵਰਤੋ ਕਰਦੀ ਹੈ। ਜਿਆਦਾਤਰ ਉਹ ਆਪਣੇ ਵਾਲਾਂ ਦੀ ਗੁੱਤ ਕਰਦੀ ਹੈ ਪਰ ਖੇਡ ਗਤੀਵਿਧੀਆ ਅਤੇ ਤੈਰਾਕੀ ਦੇ ਦੌਰਾਨ ਉਹ ਆਪਣੇ ਵਾਲਾਂ ਦਾ ਜੂੜਾ ਕਰ ਲੈਂਦੀ ਹੈ।