ਇਹ ਪਿਆਰ ਕੀ ਹੁੰਦਾ ਹੈ?

ਕੁੜੀ ਨੇ ਸ਼ਰਮਾਉਂਦੇ ਹੋਏ ਪੁੱਛਿਆ,””ਇਹ ਪਿਆਰ ਕੀ ਹੁੰਦਾ ਹੈ?”” ਮੁੰਡੇ ਨੇ ਸੋਚਿਆ ਕਿ ਕੁੜੀ ”ਤੇ ਇੰਪ੍ਰੈਸ਼ਨ ਜਮਾਉਣ ਦਾ ਇਹੀ ਮੌਕਾ ਹੈ ਤਾਂ ਉਸ ਨੇ ਜਵਾਬ ਦਿੱਤਾ,””ਪਿਆਰ ਦਾ ਰਿਸ਼ਤਾ 2 ਇਨਸਾਨਾਂ ਵਿਚਕਾਰ ਉਹੀ ਹੁੰਦਾ ਹੈ, ਜੋ ਸੀਮੇਂਟ ਤੇ ਰੇਤ ਵਿਚਕਾਰ ਪਾਣੀ ਦਾ ਹੁੰਦਾ ਹੈ। ਜਿਵੇਂ ਮੁੰਡਾ ਸੀਮੈਂਟ ਹੈ, ਕੁੜੀ ਰੇਤ ਅਤੇ ਪਿਆਰ ਪਾਣੀ। ਹੁਣ ਜੇ ਸੀਮੈਂਟ ਤੇ ਰੇਤ ਨੂੰ ਆਪਸ ਵਿਚ ਮਿਲਾ ਦਿੱਤਾ ਜਾਵੇ ਤਾਂ ਉਹ ਮਜ਼ਬੂਤ ਨਹੀਂ ਹੋਣਗੇ ਪਰ ਜੇ ਇਨ੍ਹਾਂ ਵਿਚ ਪਾਣੀ ਵੀ ਮਿਲਾ ਦਿੱਤਾ ਜਾਵੇ ਤਾਂ ਇਨ੍ਹਾਂ ਨੂੰ ਕੋਈ ਜੁਦਾ ਨਹੀਂ ਕਰ ਸਕੇਗਾ।”” ਮੁੰਡੇ ਦਾ ਇਹ ਜਵਾਬ ਸੁਣ ਕੇ ਕੁੜੀ ਹੱਸਣ ਲੱਗੀ ਅਤੇ ਬੋਲੀ,””ਕੰਬਖਤ, ਤੂੰ ਸ਼ਕਲ ਤੋਂ ਹੀ ਮਜ਼ਦੂਰ ਲੱਗਦਾ ਏਂ।””