ਏਡਜ਼ ਦਾ ਦੁਨੀਆਂ ਭਰ ‘ਚ ਵਧ ਰਿਹਾ ਖਤਰਾ

1 ਦਿਸੰਬਰ, 2020 ਨੂੰ ਵਿਸ਼ਵ ਏਡਜ਼ ਦਿਵਸ ਦੇ ਮੌਕੇ ‘ਤੇ ਵਿਸ਼ਵ ਭਰ ਦੇ ਲੋਕਾਂ ਲਈ ਐਚਆਈਵੀ/ ਏਡਜ਼ ਪ੍ਰਤੀ ਜਾਗਰੂਕਤਾ ਲਈ ਇੱਕ ਜੁੱਟ ਹੋ ਕੇ ਲੋਕਲ, ਰਾਸ਼ਟਰੀ ‘ਤੇ ਅੰਤਰਰਾਸ਼ਟਰੀ ਪੱਧਰ ‘ਤੇ ਅਵੇਅਰਨੈਸ ਪ੍ਰੋਗਰਾਮ ਕੀਤੇ ਜਾ ਰਹੇ ਹਨ। ਸਾਲ 2020 ਵਿਚ ਕੋਵਿਡ-੧੯ ਕਾਰਨ ਵਿਸ਼ਵ ਭਰ ਵਿਚ ਹੋਈ ਤਬਾਹੀ ਨੇ ਵਿਸ਼ਵ ਭਰ ਲਈ ਚਿੰਤਾ ਵਧਾ ਦਿੱਤੀ ਹੈ। ਇਸ ਸਾਲ ਵਿਚ ਦੋਵੇਂ ਖਤਰਨਾਕ ਵਾਇਰਸ ਹੋਣ ਕਰਕੇ ਵਿਸ਼ਵ ਪੱਧਰ ‘ਤੇ ਸਾਂਝੀ ਜ਼ਿਮੰੇਵਾਰੀ ਅਤੇ ਇੱਕ ਜੁੱਟ ਹੋਣ ਦੀ ਲੋੜ ਹੋ ਗਈ ਹੈ। ਉਹਨਾਂ ਦੇ ਮੁਤਾਬਿਕ ਐਚਆਈਵੀ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕਰੀਬਨ 76 ਮਿਲੀਅਨ ਇਸਦੇ ਵਾਇਰਸ ਦੇ ਘੇਰੇ ਵਿਚ ਆ ਚੁੱਕੇ ਹਨ। ਤਕਰੀਬਨ ੩੩ ਮਿਲੀਅਨ ਪੀੜਿਤਾਂ ਦੀ ਮੌਤ ਹੋ ਚੁੱਕੀ ਹੈ। ਵਿਸ਼ਵ ਭਰ ਵਿਚ ਸਾਲ 2019 ਤੱਕ 38-44.5 ਮਿਲੀਅਨ ਐਚਆਈਵੀ ਵਾਇਰਸ ਨਾਲ ਲਾਈਫ ਜੀ ਰਹੇ ਸਨ।

ਮਨੁੱਖੀ ਇਮਿਊਨੋਡਫੀਸੀਐਂਸੀ ਵਾਇਰਸ (ਐਚਆਈਵੀ) ਸਰੀਰ ਦੀ ਪ੍ਰਤੀਰੋਧੀ ਪ੍ਰਣਾਲੀ ‘ਤੇ ਅਟੈਕ ਕਰਕੇ ਸੀਡੀ-4 ਯਾਨਿ ਚਿੱਟੇ ਲਹੂ ਦੇ ਸੈੱਲ ਨਸ਼ਟ ਕਰ ਦਿੰਦਾ ਹੈ। ਇਸ ਕਰਕੇ ਸਰੀ ਅਂਦਰ ਵੱਖ-ਵੱਖ ਗੰਭੀਰ ਇਨਫੈਕਸ਼ਨ ਅਤੇ ਕੈਂਸਰ ਦੀ ਸੰਭਾਵਨਾ ਵੱਧ ਜਾਂਦੀ ਹੈ। ਐਚਆਈਵੀ ਇਨਫੈਕਸ਼ਨ ਇਨਫੈਕਟਿਡ ਖੂਨ, ਅਸੁਰੱਖਿਅਤ ਸੈਕਸ ਨਾਲ ਦੂਸ਼ਿਤ ਵੀਰਜ਼ ਜਾਂ ਯੋਨੀ ਤਰਲ ਪਦਾਰਥ ਅਤੇ ਵਾਇਰਸ ਜਨਿਤ ਸੂਈਆਂ ਦੀ ਵਰਤੋਂ ਕਾਰਨ ਦੇਖੀ ਜਾ ਰਹੀ ਹੈ। ਏਡਜ਼ ਐਚਆਈਵੀ ਇਨਫੈਕਸ਼ਨ ਦੀ ਆਖਰੀ ਸਟੇਜ ਹੈ, ਜੋ ਸਰੀਰ ਦੇ ਇਮੀਉਨ ਸਿਸਟਮ ਨੂੰ ਬੂਰੀ ਤਰਾਂ ਪ੍ਰਭਾਵਿਤ ਕਰਦਾ ਹੈ।

ਗੰਭੀਰ ਐਚਆਈਵੀ ਦੀ ਇਨਫੈਕਸ਼ਨ ਦੀ 1 ਸਟੇਜ਼ ਵਿਚ 24 ਹਫਤਿਆਂ ‘ਚ ਲੱਛਣ ਜਿਵੇਂ – ਬੁਖਾਰ, ਠੰਡ, ਗਲੇ ਵਿਚ ਖਰਾਸ਼, ਮੂੰਹ ਦੇ ਫੋੜੇ, ਥਕਾਵਟ, ਸੱਜੇ ਹੋਏ ਲਿੰਫ ਨੋਡ, ਨਾਈਟ ਵੇਲੇ ਪਸੀਨਾ ਆਉਣਾ, ਧੱਫੜ, ਅਤੇ ਮਾਂਸਪੇਸ਼ੀ ਦਾ ਦਰਦ ਵਗੈਰਾ ਮਹਿਸੂਸ ਹੁੰਦੇ ਹਨ। ਇਸ 1 ਸਟੇਜ਼ ਵਿਚ ਕੱਝ ਲੋਕਾਂ ਅੰਦਰ ਇਹ ਲੱਛਣ ਨਹੀਂ ਦੇਖੇ ਜਾਂਦੇ। ਕੋਈ ਵੀ ਲੱਛਣ ਮਹਿਸੂਸ ਹੋਣ ‘ਤੇ ਐਚਆਈਵੀ ਨਾ ਸਮਝਿਆ ਜਾਵੇ, ਕਿਸੇ ਹੋਰ ਬਿਮਾਰੀ ਕਰਕੇ ਵੀ ਹੋ ਸਕਦੇ ਹਨ। ਜਿਆਦਾ ਦੇਰ ਤੱਕ ਲੱਛਣ ਰਹਿਣ ਕਾਰਨ ਆਪਣੇ ਫੈਮਿਲੀ ਡਾਕਟਰ ਨਾਲ ਤੁਰੰਤ ਸੰਪਰਕ ਕਰੋ। ਲੋੜ ਮੁਤਾਬਿਕ ਐਚਆਈਵੀ ਦੀ ਜਾਂਚ ਕਰਾਓ।

ਜਾਂਚ ਵਿਚ ਜੇ ਸੀ ਡੀ 4 ਸੈੱਲ ਦੀ ਗਿਣਤੀ 200 ਤੋਂ ਘੱਟ ਆਉਂਦੀ ਹੈ ਤਾਂ ਐਕੁਆਇਰ ਇਮਯੂਨੋਡੇਫੀਸੀਅਨਸੀ ਸਿੰਡਰੋਮ ਕਿਹਾ ਜਾਂਦਾ ਹੈ। ਡਬਲਯੂਐਚਓ ਅਨੂਸਾਰ ਸੰਭਾਵਿਤ ਐਚਆਈਵੀ ਵਾਲੇ ਦੀ ਜਾਂਚ ਤੋਂ ਬਾਅਦ ਇਨਫੈਕਸ਼ਨ ਦੀ ਹਾਲਤ ਵਿਚ ਛੇਤੀ ਹੀ ਐਂਟੀਰੇਟ੍ਰੋਵਾਈਰਲ ਇਲਾਜ ਸ਼ੁਰੂ ਕੀਤਾ ਜਾਂਦਾ ਹੈ। ਇਹ ਇਲਾਜ ਦੂਜਿਆਂ ਵਿੱਚ ਐਚਆਈਵੀ ਫੈਲਣ ਨੂੰ ਰੋਕਦਾ ਹੈ। ਮਾਂ ਤੋਂ ਬੱਚੇ ਅੰਦਰ ਹੋਣ ਵਾਲੀ ਇਨਫੈਕਸ਼ਨ ਨੂੰ ਰੋਕਣ ਲਈ ਐਚਆਈਵੀ ਪੀੜਿਤ ਗਰਭਵਤੀ ਔਰਤਾਂ ਨੂੰ ਐਂਟੀਰੇਟ੍ਰੋਵਾਈਰਲਸ ਦਿੱਤੇ ਜਾਂਦੇ ਹਨ।

ਗੰਭੀਰ ਐਚਆਈਵੀ ਦੀ 1 ਸਟੇਜ ਵਿਚ ਪੀੜਿਤ ਦੇ ਖੂਨ ਵਿਚ ਇਨਫੈਕਸ਼ਨ ਜ਼ਿਆਦਾ ਦੇਖੀ ਜਾਂਦੀ ਹੈ। ਵਿਅਕਤੀ ਫਲੂ ਵਰਗੇ ਲੱਛਣ ਵੀ ਮਹਿਸੂਸ ਕਰਦਾ ਹੈ। ਪਹਿਲੀ ਸਟੇਜ਼ ਵਿਚ ਐਚਆਈਵੀ ਟੈਸਟ ਜਰੂਰੀ ਹੋ ਜਾਂਦਾ ਹੈ। ਕਰੋਨਿਕ ਇਨਫੈਕਸ਼ਨ ਯਾਨਿ ਇਸ ਪੜਾਅ ਨੂੰ ਐਸਿਮਪੋਮੈਟਿਕ ਐਚਆਈਵੀ ਕਿਹਾ ਜਾਂਦਾ ਹੈ। ਇਸ ਹਾਲਤ ਨੂੰ ਬਿਨਾ ਲੱਛਣਾਂ ਨਾਲ ਵੀ ਦੇਖਿਆ ਜਾ ਸਕਦਾ ਹੈ। ਅਜਿਹੀ ਹਾਲਤ ਵਿਚ ਬਿਨਾ ਐਚਆਈਵੀ ਦੀ ਦਵਾਈ  ਜਾਂ ਲੋੜ ਪੈ ਵੀ ਸਕਦੀ ਹਨ। ਇਸ ਪੜਾਅ ਦੇ ਆਖਿਰ ਵਿਚ ਖੂਨ ਅੰਦਰ ਐਚਆਈਵੀ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਸੀਡੀ ੪ ਸੈਲਾਂ ਦੀ ਘੱਟ ਹੋ ਜਾਣ ਨਾਲ  ਸਰੀਰ ਅੰਦਰ ਇਨਫੈਕਸ਼ਨ ਦਾ ਪੱਧਰ ਵੱਧ ਜਾਂਦਾ ਹੈ। ਅਗਲੀ ਸਟੇਜ਼ ਨੂੰ ਡਿਲੇ ਕਰਨ ਲਈ ਇਸ ਪੜਾਅ ਵਿਚ ਪ੍ਰਾਪਰ ਦਵਾਈ ਲੈਣੀ ਪੈਂਦੀ ਹੈ।

ਐਚਆਈਵੀ ਦੀ ਇਨਫੈਕਸ਼ਨ ‘ਤੇ  ਪ੍ਰਸਾਰ ਕਈ ਤਰੀਕਿਆਂ ਨਾਲ ਜਿਵੇਂ- ਜਿਨਸੀ ਸੰਪਰਕ ਦੌਰਾਣ ਗੁਦਾ, ਯੋਨੀ ਅਤੇ ਓਰਲ ਸੈਕਸ ਨਾਲ ਹੋ ਸਕਦਾ ਹੈ। ਤੁਹਾਡੇ ਸਾਥੀ ਸਰੀਰ ਦੇ ਤਰਲ ਪਦਾਰਥਾਂ ਦੇ ਸੰਪਰਕ ਨਾਲ ਵਾਇਰਸ ਯੋਨੀ, ਵਲਵਾ, ਲਿੰਗ, ਗੁਦਾ ਦੇ ਲਾਈਨਿੰਗਸ ਵਿਚ ਰਿਪਾਂ ਰਾਹੀਂ ਖੂਨ ਅੰਦਰ ਪ੍ਰਵਾਹ ਕਰ ਸਕਦਾ ਹੈ। ਪਰੈਗਨੈਂਸੀ ਜਾਂ ਜਨਮ ਵੇਲੇ, ਸਤਨਪਾਨ, ਮਾਂ ਦੇ ਤਰਲ ਪਦਾਰਥ ਐਮਨੀਓਟਿਕ ਤਰਲ, ਅਤੇ ਖੂਨ ਸਮੇਤ ਨਾਲ ਹੋਣ ਵਾਲੇ ਸੰਪਰਕ ਦੁਆਰਾ ਬੱਚੇ ਅੰਦਰ ਇਨਫੈਕਸ਼ਨ ਆ ਸਕਦੀ ਹੈ। ਸੰਕਰਮਿਤ ਖੂਨ ਜਾਂ ਸੰਕਰਮਿਤ ਦਾਨੀ ਤੋਂ ਅੰਗ ਟ੍ਰਾਂਸਪਲਾਂਟ ਨਾਲ ਖੂਨ ਦੇ ਨਤੀਜੇ ਵੱਜੋਂ ਹੋ ਸਕਦਾ ਹੈ।

ਐਚਆਈਵੀ/ ਏਡਜ਼ ਦੀ ਰੋਕਥਾਮ ਲਈ ਧਿਆਨ ਰੱਖੋ:

ਇੱਕ ਤੋਂ ਵੱਧ ਸੈਕਸ ਪਾਰਟਨਰ ਨਾ ਰੱਖੋ, ਪਤੀ-ਪਤਨੀ ਜ਼ਿਨਸੀ ਸੰਪਰਕ ਮਾਮਲੇ ਵਿਚ ਇਮਾਨਦਾਰੀ ਵਰਤਨ। ਤਾਕਿ ਐਚਆਈਵੀ ਇਨਫੈਕਸ਼ਨ ਤੋਂ ਸਮਾਜ ਬਚਾਇਆ ਜਾ ਸਕੇ। ਜ਼ਿੰਦਗੀ ਅਨਮੋਲ ਹੈ ਸਾਵਧਾਨ ਰਹੋ। ਲੈਟੇਕਸ ਕੰਡੋਮ ਨਾਲ ਸੁਰੱਖਿਅਤ ਸੈਕਸ ਅਭਿਆਸ ਹੀ ਮੂਲ ਮੰਤਰ ਹੈ।

  • ਡਾਕਟਰੀ ਸਲਾਹ ਨਾਲ ਐਚਆਈਵੀ ਟੈਸਟ ਦੀ ਰਿਪੋਰਟ ਨੂੰ ਦੇਖਦੇ ਹੋਏ ਪਤੀ-ਪਤਨੀ ਬੱਚਾ ਪੈਦਾ ਕਰਨ ਲਈ ਪਲਾਨ ਕਰ ਸਕਦੇ ਹਨ।
  • ਸੀਡੀਸੀ ਅਮਰੀਕਾ ਅਨੁਸਾਰ ਐਚਆਈਵੀ ਟੈਸਟ ਪੋਜੀਟਿਵ ਆਉਣ ਦੀ ਹਾਲਤ ਵਿਚ ਇਮਿਊਨ ਸਿਸਟਮ ਨੂੰ ਸਿਹਤਮੰਦ ਰੱਖਣ ਲਈ ਬਿਨਾ ਦੇਰੀ ਇਲਾਜ਼ ਸ਼ੁਰੂ ਕਰ ਦੇਣਾ ਚਾਹੀਦਾ ਹੈ। ਬਿਨਾਂ ਇਲਾਜ਼ ਦੇ ਏਡਜ਼ ਪੀੜਿਤ ਲਗਭਗ ੩ ਸਾਲ ਤੱਕ ਜੀਅ ਸਕਦੇ ਹਨ।
  • ਐਚਆਈਵੀ ਜਾਂਚ ਲਈ ਮੌਜ਼ੂਦ ਟੈਸਟਾਂ ਵਿਚ ਐਂਟੀਜੇਨ/ਐਂਟੀਬਾਡੀ, ਵਗੈਰਾ ਪ੍ਰਚਲਿਤ ਹਨ। ਐਂਟੀਬਾਡੀਜ਼ ਦਾ ਪਤਾ ਲਗਾਉਣ ਵਿਚ ਕਈ ਹਫਤੇ ਤੋਂ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ।
  • ਏਡਜ਼ ਦੇ ਇਲਾਜ਼ ਲਈ ਰਿਸਰਚ ਜਾਰੀ ਹੈ ਅਤੇ ਐਂਟੀ ਐਚਆਈਵੀ/ ਏਡਜ਼ ਸੰਬੰਧੀ ਦਵਾਈਆਂ ਵਿਚ ਈਫਾਵਿਰਨੇਜ਼, ਰਿਲਪੀਵਾਇਰਨ, ਡੋਰਾਵਿਰੀਨ, ਐਬਕਾਵਿਰ, ਟੈਨੋਫੋਵਰ, ਲਾਮਿਵੇਡੀਨ, ਜ਼ਿਡੋਵੋਡੀਨ, ਐਮਟ੍ਰਸੀਟਾਬੀਨ, ਅਟਾਜ਼ਨਾਵੀਰ, ਡਾਰੁਨਾਵੀਰ, ਰੀਤਨਾਵੀਰ, ਬਿਕਟੈਗ੍ਰਾਫੀਰ, ਰੈਲਟਗੈਰਾਵਰ, ਡੌਲੁਟੈਗ੍ਰਾਫੀ, ਐਨਫੁਵਰਟੀ, ਮੈਰਾਵਾਇਰੋਕ ਜ਼ਿਕਰ ਕੀਤਾ ਜਾ ਸਕਦਾ ਹੈ।

ਨੌਟ: ਖਤਰਨਾਕ ਬਿਮਾਰੀ ਐਚਆਈਵੀ/ਏਡਜ਼ ਤੋਂ ਬਚਾਅ ਲਈ ਵਿਸ਼ਵ ਦੇ ਹਰ ਨਾਗਰਿਕ ਦਾ ਜਾਗਰੂਕ ਹੋਣਾ ਜਰੂਰੀ ਹੈ। ਮੌਤ ਤੋਂ ਬੇਹਤਰ ਸਾਵਧਾਨੀ, ਪਰਹੇਜ਼ ਅਤੇ ਸਹੀ ਸਮੇਂ ‘ਤੇ ਜਾਂਚ ਅਤੇ ਬਿਨਾ ਦੇਰੀ ਇਲਾਜ਼ ਹੈ।

ਲੇਖਕ: ਅਨਿਲ ਧੀਰ, ਕਾਲਮਨਿਸਟ, ਆਲਟਰਨੇਟਿਵ ਥੈਰਾਪਿਸਟ