ਕਿਸਾਨ ਦੇ ਖੇਤ ਵਿਚ ਚੋਰੀ

0
467

ਇਕ ਵਾਰ ਇਕ ਕਿਸਾਨ ਦੇ ਖੇਤਾਂ ਵਿਚ ਜੀਰੀ ਦੀ ਚੋਰੀ ਹੋ ਗਈ। ਲੋਕਾਂ ਨੇ ਕਿਹਾ- ਰਿਪੋਰਟ ਕਿਉਂ ਨਹੀਂ ਕਰਦੇ? ਕਿਸਾਨ ਬੋਲਿਆ- ਪੁਲਿਸ ਆਵੇਗੀ, ਮੈਂ ਆਪਣੀ ਕਣਕ ਵੀ ਗੁਆਉਣਾ ਨਹੀਂ ਚਾਹੁੰਦਾ। ਡਾਕੂਆਂ ਦਾ ਹਿਸਾਬ ਡਾਕੂ- ਆਓ ਹਿਸਾਬ ਤਾਂ ਲਗਾਓ ਕਿ ਅੱਜ ਦੀ ਲੁੱਟ ਵਿਚ ਕੀ ਪੱਲੇ ਪਿਆ ਹੈ? ਸਾਥੀ- ਵਾਹ ਯਾਰ, ਹੁਣ ਤੰਗ ਨਾ ਕਰੋ, ਮੈਂ ਬਹੁਤ ਥੱਕ ਗਿਆ ਹਾਂ, ਇਹ ਤਾਂ ਕੱਲ੍ਹ ਸਵੇਰ ਦੇ ਅਖਬਾਰ ਵਿਚ ਪੜ੍ਹ ਲਵਾਂਗੇ। ਰਾਤ ਦਾ ਸਮਾਂ ਸੀ ਰਾਤ ਦਾ ਵਕਤ ਸੀ, ਸੁੰਨਸਾਨ ਸੜਕ ਤੇ ਸ਼ਰਮਾ ਜੀ ਇਕੱਲੇ ਜਾ ਰਹੇ ਸਨ। ਅਚਾਨਕ ਸਾਹਮਣੇ ਤੋਂ ਦੋ ਵਿਅਕਤੀ ਅੱਗੇ ਆਏ। ਇਕ ਬੋਲਿਆ, ਕੀ ਤੁਹਾਡੇ ਕੋਲ ਇਕ ਰੁਪਏ ਦਾ ਸਿੱਕਾ ਹੈ? ਸ਼ਰਮਾ ਜੀ ਪਹਿਲਾਂ ਤਾਂ ਘਬਰਾ ਗਏ, ਫਿਰ ਕਿਹਾ, ਹਾਂ, ਬਿਲਕੁਲ ਹੈ, ਪਰ ਤੁਸੀਂ ਕੀ ਕਰੋਗੇ? ਆਦਮੀ, ਅਸੀਂ ਬੱਸ ਸਿੱਕਾ ਉਛਾਲ ਕੇ ਆਪਣਾ ਇਕ ਛੋਟਾ ਜਿਹਾ ਝਗੜਾ ਨਿਪਟਾਉਣਾ ਹੈ। ਸ਼ਰਮਾ ਜੀ (ਥੋੜ੍ਹਾ ਉਤਸ਼ਾਹਿਤ ਹੋ ਕੇ) ਅਜਿਹਾ ਕਿਹੜਾ ਵਿਵਾਦ ਹੈ ਜੋ ਗੱਲਬਾਤ ਨਾਲ ਹੱਲ ਨਹੀਂ ਹੋ ਸਕਦਾ। ਆਦਮੀ, ਗੱਲ ਇ ਹੈ ਕਿ ਤੁਹਾਡੇ ਪੈਸੇ ਤਾਂ ਅਸੀਂ ਆਪਸ ਵਿਚ ਬਰਾਬਰ ਵੰਡ ਲਵਾਂਗੇ, ਬੱਸ ਇਹ ਫੈਸਲਾ ਨਹੀਂ ਕਰ ਪਾ ਰਹੇ ਕਿ ਤੁਹਾਡੀ ਘੜੀ ਕੌਣ ਰੱਖੇਗਾ। ਇਕ ਸ਼ਰਾਬੀ ਇਕ ਸ਼ਰਾਬੀ ਨੇ ਆਪਣੇ ਦੋਸਤ ਨੂੰ ਬੜੇ ਉਤਸ਼ਾਹ ਨਾਲ ਦੱਸਿਆ, ਮੇਰੀ ਪਤਨੀ ਨੇ ਮੈਨੂੰ ਨੋਟਿਸ ਦਿੱਤਾ ਹੈ ਕਿ ਜੇਕਰ ਮੈਂ ਸ਼ਰਾਬ ਪੀਣੀ ਨਾ ਛੱਡੀ ਤਾਂ ਇਹ ਮੈਨੂੰ ਛੱਡ ਕੇ ਚਲੀ ਜਾਵੇਗੀ। ਇਹ ਤਾਂ ਸੱਚਮੁਚ ਬਹੁਤ ਅਫਸੋਸ ਦੀ ਗੱਲ ਹੈ। ਦੋਸਤ ਨੇ ਹਮਦਰਦੀ ਪ੍ਰਗਟ ਕਰਦਿਆਂ ਕਿਹਾ, ਸ਼ਰਾਬੀ ਬੋਲਿਆ, ਹਾਂ ਚੰਗੀ ਔਰਤ ਹੈ। ਬਹੁਤ ਯਾਦ ਆਵੇਗੀ ਉਸਦੀ। ਸ਼ਰਾਬ ਪੀਂਦੇ ਰੋਣ ਲੱਗਿਆ ਸੰਤਾ ਸ਼ਰਾਬ ਪੀਂਦੇ-ਪੀਂਦੇ ਰੋਣ ਲੱਗਿਆ ਕੀ ਹੋਇਆ ਯਾਰ, ਰੋ ਕਿਉਂ ਰਹੇ ਹੋ? ਸੰਤਾ- ਯਾਰ, ਜਿਸ ਲੜਕੀ ਨੂੰ ਭੁੱਲਣ ਦੇ ਲਈ ਪੀ ਰਿਹਾ ਹਾਂ, ਉਸਦਾ ਨਾਂ ਯਾਦ ਨਹੀਂ ਆ ਰਿਹਾ। ਅਮਰੀਕੀ, ਚੀਨੀ ਅਤੇ ਭਾਰਤੀ ਪੁਲਿਸ ਇਕ ਵਾਰ ਅਮਰੀਕਾ, ਚੀਨ ਅਤੇ ਭਾਰਤੀ ਪੁਲਿਸ ਵਿਚਕਾਰ ਗੱਲਬਾਤ ਹੋਈ ਕਿ ਦੇਖਦੇ ਹਾਂ ਸਾਡੇ ਵਿਚੋਂ ਸਭ ਤੋਂ ਵੱਧ ਤੇਜ਼ ਕੌਣ ਹੈ? ਤਹਿ ਹੋਇਆ ਕਿ ਜੰਗਲ ਵਿਚ ਇਕ ਖਰਗੋਸ਼ ਛੱਡਿਆ ਜਾਵੇਗਾ, ਜੋ ਸਭ ਤੋਂ ਪਹਿਲਾਂ ਲੱਭ ਲਿਆਵੇਗਾ, ਉਹੀ ਤੇਜ਼ ਹੋਵੇਗਾ। ਅਮਰੀਕੀ ਪੁਲਿਸ ਨੇ ਖਰਗੋਸ਼ ਦੋ ਦਿਨਾਂ ਵਿਚ ਲੱਭ ਲਿਆ। ਫਿਰ ਚੀਨ ਦੀ ਪੁਲਿਸ ਨੇ ਖਰਗੋਸ਼ ਲੱਭਣ ਵਿਚ ਇਕ ਹਫਤਾ ਲਗਾ ਦਿੱਤਾ। ਹੁਣ ਭਾਰਤੀ ਪੁਲਿਸ ਦੀ ਵਾਰੀ ਆਈ, ਖਰਗੋਸ਼ ਜੰਗਲ ਵਿਚ ਛੱਡਿਆ ਗਿਆ ਅਤੇ ਭਾਰਤੀ ਪੁਲਿਸ 2 ਮਹੀਨੇ ਤੱਕ ਵਾਪਸ ਹੀ ਨਾ ਆਈ, ਲੋਕ ਉਸਨੂੰ ਲੱਭਣ ਲਈ ਗਏ ਤਾਂ ਦੇਖਿਆ ਭਾਰਤੀ ਪੁਲਿਸ ਬਾਂਦਰ ਨੂੰ ਉਲਟਾ ਲਟਕਾ ਕੇ ਬੁਰੀ ਤਰ੍ਹਾਂ ਕੁੱਟ ਰਹੀ ਸੀ ਅਤੇ ਕਹਿ ਰਹੀ ਸੀ, ਕਬੂਲ ਕਰ ਕਿ ਤੂੰ ਖਰਗੋਸ਼ ਹੈਂ।