ਜੀਂਦ ‘ਚ ਨਾਬਾਲਗ ਨੂੰ ਸਕੂਲ ਤੋਂ ਅਗਵਾ ਕਰ ਕੀਤਾ ਜਬਰ ਜਨਾਹ

ਜੀਂਦ- ਹਰਿਆਣਾ ਦੇ ਜੀਂਦ ਵਿੱਚ 8 ਵੀਂ ਜਮਾਤ ਦੀ 14 ਸਾਲਾ ਵਿਦਿਆਰਥਣ ਨੂੰ ਅਗਵਾ ਕਰਕੇ ਸਮੂਹਿਕ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਸਮੂਹਿਕ ਬਲਾਤਕਾਰ, ਅਗਵਾ ਕਰਨ ਅਤੇ ਪੋਕਸੋ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਪਰ ਅਜੇ ਤੱਕ ਪੁਲਿਸ ਮੁਲਜ਼ਮਾਂ ਨੂੰ ਫੜਨ ਵਿੱਚ ਸਫਲ ਨਹੀਂ ਹੋ ਸਕੀ ਹੈ।

ਜਾਣਕਾਰੀ ਮੁਤਾਬਿਕ ਜੀਂਦ ਵਿੱਚ ਰਹਿਣ ਵਾਲੀ ਇਹ ਵਿਦਿਆਰਥਣ ਸਕੂਲ ਗਈ ਸੀ। ਉਹ ਦੂਸਰੀਆਂ ਵਿਦਿਆਰਥਣਾਂ ਨਾਲ ਕਲਾਸ ਵਿੱਚ ਪੜ੍ਹ ਰਹੀ ਸੀ। ਇਸ ਦੌਰਾਨ ਇੱਕ ਸੁਨੇਹਾ ਆਇਆ ਕਿ ਕੋਈ ਵਿਦਿਆਰਥਣ ਨੂੰ ਮਿਲਣ ਆਇਆ ਹੈ। ਲੜਕੀ ਗੇਟ ਤੇ ਪਹੁੰਚੀ ਤਾਂ ਦੋ ਮੋਟਰ ਸਾਇਕਲ ਸਵਾਰ ਨੌਜਵਾਨਾਂ ਨੇ ਉਸਨੂੰ ਰੁਮਾਲ ਦੀ ਸੁੰਗਾ ਕੇ ਬੇਹੋਸ਼ ਕਰ ਦਿੱਤਾ ਅਤੇ ਫਿਰ ਲੜਕੀ ਨੂੰ ਅਗਵਾ ਕਰਕੇ ਫਰਾਰ ਹੋ ਗਏ।

ਇਸ ਤੋਂ ਬਾਅਦ ਉਹਨਾਂ ਕਥਿਤ ਤੌਰ ਤੇ ਸਮੂਹਿਕ ਜਬਰ ਜਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਤੋਂ ਬਾਅਦ ਉਹ ਪੀੜਤ ਨੂੰ ਪਿੰਡ ‘ਚ ਸੁੱਟ ਕੇ ਫਰਾਰ ਹੋ ਗਏ।

ਪੁਲਿਸ ਨੇ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।