ਨਿਊਜ਼ੀਲੈਂਡ ‘ਚ 21 ਮੌਤਾਂ, 1492 ਕੋਰੋਨਾ ਪੀੜਤ

0
81

ਆਕਲੈਂਡ – ਨਿਊਜ਼ੀਲੈਂਡ ਵਿਚ ਗਲੋਬਲ ਮਹਾਮਾਰੀ ਕੋਰੋਨਾਵਾਇਰਸ ਨਾਲ ਇਨਫੈਕਟਿਡ 2 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਦੇਸ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 1492 ਹੋ ਗਈ ਹੈ। ਇਹਨਾਂ 2 ਮਾਮਲਿਆਂ ਵਿਚੋਂ ਇਕ ਵਿਚ ਕੋਰੋਨਾ ਦੀ ਪੁਸ਼ਟੀ ਹੋਈ ਹੈ ਅਤੇ ਦੂਜੇ ਵਿਚ ਇਸ ਵਾਇਰਸ ਦੇ ਇਨਫੈਕਸ਼ਨ ਦਾ ਸ਼ੱਕ ਜ਼ਾਹਰ ਕੀਤਾ ਗਿਆ ਹੈ। ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਦੋਵੇਂ ਨਵੇਂ ਮਾਮਲੇ ਆਕਲੈਂਡ ਦੇ ਇਕ ਬਿਰਧ ਆਸ਼ਰਮ ਨਾਲ ਸਬੰਧਤ ਹਨ। ਸਿਹਤ ਮੰਤਰਾਲੇ ਨੇ ਆਪਣੇ ਬਿਆਨ ਵਿਚ ਕਿਹਾ ਕਿ ਦੇਸ਼ ਵਿਚ ਕੋਰੋਨਾਵਾਇਰਸ ਪੌਜੀਟਿਵ ਅਤੇ ਸੰਭਾਵਿਤਾਂ ਦੇ ਕੁੱਲ 1492 ਮਾਮਲੇ ਹਨ ਜਿਹਨਾਂ ਵਿਚੋਂ 1142 ਲੋਕ ਕੋਰੋਨਾ ਪੌਜੀਟਿਵ ਪਾਏ ਗਏ ਹਨ। ਵਰਤਮਾਨ ਵਿਚ 1368 ਮਰੀਜ਼ ਠੀਕ ਹੋ ਚੁੱਕੇ ਹਨ ਜਦਕਿ ਸਿਰਫ 2 ਮਰੀਜ਼ ਹਸਪਤਾਲ ਵਿਚ ਭਰਤੀ ਹਨ। ਇਸ ਵਾਇਰਸ ਕਾਰਨ ਦੇਸ਼ ਵਿਚ ਹੁਣ ਤੱਕ 21 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੂਰੇ ਨਿਊਜ਼ੀਲੈਂਡ ਵਿਚ ਕੋਰੋਨਾ ਦੇ 16 ਕਲਸਟਰ ਨਿਸ਼ਾਨਬੱਧ ਕੀਤੇ ਗਏ ਹਨ ਜਿਹਨਾਂ ਵਿਚੋਂ 4 ਸਮੂਹਾਂ ਨੂੰ ਬੰਦ ਮੰਨਿਆ ਜਾ ਰਿਹਾ ਹੈ। ਦੇਸ਼ ਵਿਚ ਸ਼ੁੱਕਰਵਾਰ ਨੂੰ 7204 ਲੋਕਾਂ ਦੇ ਪਰੀਖਣ ਕੀਤੇ ਗਏ। ਇਸ ਦੇ ਨਾਲ ਹੀ ਕੁੱਲ ਪਰੀਖਣਾਂ ਦੀ ਗਿਣਤੀ 183039 ਹੋ ਗਈ। ਨਿਊਜ਼ੀਲੈਂਡ ਕੋਰੋਨਾ ਐਲਰਟ ਦੇ ਤੀਜੇ ਪੜਾਅ ਵਿਚ ਹੈ। ਸਥਿਤੀ ਦੀ ਸਮੀਖਿਆ ਕਰ ਰਹੇ ਐਲਰਟ ਪੱਧਰ ਦੇ ਬਾਰੇ ਵਿਚ ਅਗਲਾ ਫੈਸਲਾ 11 ਮਈ ਨੂੰ ਲਿਆ ਜਾਵੇਗਾ।