ਨਿਊਜ਼ੀਲੈਂਡ ‘ਚ ਕੋਰੋਨਾਵਾਇਰਸ ਦੇ ਨਾਲ ਪਹਿਲੀ ਮੌਤ

0
78

ਆਕਲੈਂਡ – ਨਿਊਜ਼ੀਲੈਂਡ ਦੇ ਵਿੱਚ ਅੱਜ ਇੱਕ 73 ਸਾਲਾ ਔਰਤ ਦੀ ਕੋਰੋਨਾਵਾਇਰਸ ਦੇ ਨਾਲ ਪਹਿਲੀ ਮੌਤ ਹੋ ਜਾਣ ਦੇ ਨਾਲ ਸਰਕਾਰ ਅਤੇ ਸਿਹਤ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਇਹ 73 ਸਾਲਾ ਔਰਤ ਐਨ ਗੁਇਨੋਲ, ਗਰੇਅ ਮਾਊਥ ਦੇ ਗਰੇਅ ਬੇਸ ਹਸਪਤਾਲ ਦੇ ਵਿੱਚ ਇਲਾਜ਼ ਦੇ ਲਈ ਦਾਖਲ ਸੀ।

ਇਸੇ ਦੌਰਾਨ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਦੇ ਕਾਰਣ ਪਹਿਲੀ ਮੌਤ ਦੇ ਨਾਲ ਇਸ ਮਹਾਂਮਾਰੀ ਦੇ ਚੱਲਦਿਆਂ ਆਪਣੇ ਮੁਲਕ ਦੇ ਇੱਕ ਅਹਿਮ ਨਾਗਰਿਕ ਨੂੰ ਖੋਹ ਲਿਆ ਹੈ| ਉਹਨਾਂ ਇਹ ਵੀ ਕਿਹਾ ਹੈ ਕਿ ਇਸ ਸਮੇਂ ਸਾਰੇ ਦੇਸ਼ਵਾਸੀਆਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਲੌਕਡਾਊਨ ਸਾਡੇ ਲਈ ਇਸ ਮੌਕੇ ਕਿੰਨਾ ਜ਼ਰੂਰੀ ਹੈ ਤਾਂ ਕਿ ਅਸੀਂ ਵੱਧ ਤੋਂ ਵੱਧ ਕੀਮਤੀ ਜਾਨਾਂ ਨੂੰ ਬਚਾ ਸਕੀਏ।

ਐਨ ਗੁਇਨੋਲ

ਵਰਨਣਯੋਗ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਸਟੇਜ-4 ਐਮਰਜੈਂਸੀ ਦਾ ਐਲਾਨ ਕੀਤਾ ਹੋਇਆ ਹੈ। ਹੁਣ ਤੱਕ ਕੋਰੋਨਾਵਾਇਰਸ ਤਦੇ ਮਰੀਜਾਂ ਦੀ ਗਿਣਤੀ 853 ਹੋ ਗਈ ਹੈ ਜਦਕਿ ਹਾਲੇਤੱਕ 1 ਮੌਤ ਹੋਈ ਹੈ ਅਤੇ 63 ਮਰੀਜ਼ ਇਸ ਬਿਮਾਰੀ ਤੋਂ ਠੀਕ ਵੀ ਹੋਏ ਹਨ।

ਸਿਹਤ ਮੰਤਰਾਲੇ ਦੇ ਵਲੋਂ ਕੋਰੋਨਾਵਾਇਰਸ ਦੇ ਲਈ ਇੱਕ ਹੌਟਲਾਈਨ ਸਥਾਪਤ ਕੀਤੀ ਗਈ ਹੈ। ਜੇਕਰ ਤੁਹਾਨੂੰ, ਤੁਹਾਡੇ ਕਿਸੇ ਜਾਣਕਾਰ, ਰਿਸ਼ਤੇਦਾਰ ਜਾਂ ਹੋ ਕਿਸੇ ਨੂੰ ਵੀ ਕੋਰੋਨਾਵਾਇਰਸ ਦੇ ਲੱਛਣ ਦਿਖਾਈ ਦੇ ਰਹੇ ਹਨ ਤਾਂ ਹੇਠ ਲਿਖੇ ਨੰਬਰ ‘ਤੇ ਫ਼ੋਨ ਕਰੋ:-

ਹੌਟਲਾਈਨ ਨੰਬਰ: 0800 358 5453