ਨਿਰਭਯਾ ਗੈਂਗਰੇਪ ਦੋਸ਼ੀਆਂ ਨੂੰ 1 ਫਰਵਰੀ ਨੂੰ ਫਾਂਸੀ ਦਾ ਐਲਾਨ

0
84

ਨਵੀਂ ਦਿੱਲੀ- ਦਿੱਲੀ ਦੇ ਪਟਿਆਲਾ ਹਾਉਸ ਕੋਰਟ ਨੇ ਨਿਰਭਯਾ ਜਬਰ ਜਨਾਹ ਮਾਮਲੇ ‘ਚ ਨਵਾਂ ਡੇਥ ਵਾਰੰਟ ਜਾਰੀ ਕੀਤਾ ਹੈ। ਇਸ ਨਵੇਂ ਡੇਥ ਵਾਰੰਟ ਮੁਤਾਬਿਕ ਹੁਣ ਚਾਰਾਂ ਦੋਸ਼ੀਆਂ ਨੂੰ 1 ਫਰਵਰੀ ਨੂੰ ਸਵੇਰੇ 6 ਵਜੇ ਫਾਂਸੀ ਦਿਤੀ ਜਾਵੇਗੀ।

ਇਸ ਤੇ ਨਿਰਭਯਾ ਦੀ ਮਾਂ ਦਾ ਕਿਹਾ ਹੈ ਕਿ ਜਦੋਂ ਤੱਕ ਫਾਂਸੀ ਨਹੀ ਹੋ ਜਾਂਦੀ ਉਦੋ ਤੱਕ ਸਾਨੂੰ ਇਨਸਾਫ ਨਹੀਂ ਮਿਲੇਗਾ। ਉਨ੍ਹਾਂ ਕਿਹਾ “ਹਰ ਵਾਰ ਤਾਰੀਖ ਤੇ ਤਾਰੀਖ ਮਿਲਦੀ ਹੈ ਅੱਜ ਵੀ ਉਹੀ ਹੋਇਆ ਹੈ। ਮੈਂ ਬਹੁਤ ਦੁੱਖੀ ਹਾਂ ਮੈਂ ਚਾਰਾਂ ਦੋਸ਼ੀਆ ਨੂੰ ਫਾਂਸੀ ਦੇ ਤਖ਼ਤੇ ਤੇ ਲਟਕਦੇ ਹੋਏ ਦੇਖਣਾ ਚਾਹੁੰਦੀ ਹਾਂ। ਜਦ ਤੱਕ ਫਾਂਸੀ ਨਹੀਂ ਮਿਲਦੀ ਮੈਨੂੰ ਤਸਲੀ ਨਹੀਂ ਮਿਲੇਗੀ।”

ਇਹ ਨਵਾਂ ਵਾਰੰਟ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਮੁਕੇਸ਼ ਸਿੰਘ ਦੁਆਰਾ ਦਾਇਰ ਕੀਤੀ ਗਈ ਰਹਿਮ ਦੀ ਅਪੀਲ ਨੂੰ ਰੱਦ ਕਰਨ ਦੇ ਕੁਝ ਘੰਟਿਆਂ ਬਾਅਦ ਜਾਰੀ ਕੀਤਾ ਗਿਆ ਸੀ। ਕਾਨੂੰਨ ਅਨੁਸਾਰ ਦੋਸ਼ੀ ਨੂੰ ਰਾਸ਼ਟਰਪਤੀ ਦੁਆਰਾ ਰਹਿਮ ਅਪੀਲ ਠੁਕਰਾਏ ਜਾਣ ਤੋਂ ਬਾਅਦ 14 ਦਿਨ ਦੇ ਸਮੇਂ ਤੋਂ ਬਾਅਦ ਹੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ।

ਵਿਨੈ ਸ਼ਰਮਾ, ਮੁਕੇਸ਼ ਸਿੰਘ, ਅਕਸ਼ੇ ਕੁਮਾਰ ਸਿੰਘ ਅਤੇ ਪਵਨ ਗੁਪਤਾ ਨੂੰ 22 ਜਨਵਰੀ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਫਾਂਸੀ ਦਿੱਤੀ ਜਾਣੀ ਸੀ, ਹੇਠਲੀ ਅਦਾਲਤ ਦੇ ਜੱਜ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ। ਇਹਨਾਂ ਦੋਸ਼ੀਆਂ ਨੇ ਇੱਕ ਮੈਡੀਕਲ ਵਿਦਿਆਰਥਣ ਨਾਲ ਸੱਤ ਸਾਲ ਪਹਿਲਾਂ ਚਲਦੀ ਬੱਸ ‘ਚ ਸਮੂਹਿਕ ਜਬਰ ਜਨਾਹ ਕਿਤਾ ਸੀ।