ਪਤਨੀ ਜਦੋਂ ਬਾਜ਼ਾਰ ਤੋਂ ਸੈਂਡਲ ਖਰੀਦ ਲਿਆਈ

ਪਤਨੀ ਬਾਜ਼ਾਰ ਤੋਂ ਵਾਪਸ ਆਈ। ਪਤੀ: ਮੇਰਾ ਅੰਦਾਜ਼ਾ ਹੈ ਕਿ ਇਸ ਡੱਬੇ ਵਿਚ ਕੋਈ ਖਾਣ ਦੀ ਚੀਜ਼ ਹੈ। ਪਤਨੀ, ਵਾਹ, ਬਿਲਕੁਲ ਸਹੀ। ਇਸ ਵਿਚ ਮੇਰੇ ਸੈਂਡਲ ਹਨ। ———— ਪਤੀ: ਤੁਸੀਂ ਇੱਥੇ ਰੁਕ ਜਾਓ। ਮੈਂ ਦਰਸ਼ਨ ਕਰਕੇ ਜਾਂਦਾ ਹਾਂ। ਪਤਨੀ: ਕਿਉਂ? ਮੈਨੂੰ ਵੀ ਦਰਸ਼ਨ ਕਰਨੇ ਹਨ। ਮੈਂ ਵੀ ਨਾਲ ਚੱਲਾਂਗੀ। ਪਤੀ: ਵਾਹ ਤਾਂ ਠੀਕ ਹੈ ਪਰ ਮੰਦਰ ਦਾ ਵੀ ਕੋਈ ਕਾਇਦਾ-ਨਿਯਮ ਹੈ ਕਿ ਨਹੀਂ। ਜਦੋਂ ਸਾਹਮਣੇ ਬੋਰਡ ਤੇ ਸਾਫ-ਸਾਫ ਲਿਖਿਆ ਹੋਇਆ ਹੈ ਕਿ ਨਸ਼ੀਲੀ, ਵਿਸਫੋਟਕ ਸਮੱਗਰੀ ਨੂੰ ਅੰਦਰ ਲਿਜਾਣਾ ਮਨ੍ਹਾ ਹੈ, ਤਾਂ ਮੈਂ ਤੁਹਾਨੂੰ ਕਿਵੇਂ ਲੈ ਜਾਵਾਂ? —————— ਬੱਸ ਮੇਰੀ ਪਤਨੀ ਨੂੰ ਦੱਸ ਦਿਓ ਕਿ ਕੱਲ੍ਹ ਰਾਤ ਭਰ ਕਿੱਥੇ ਸੀ। ਅਮਰੀਕਾ ਵਿਚ ਏਰੀਆ 51 ਨਾਂ ਦਾ ਏਅਰਫੋਰਸ ਦਾ ਇਕ ਗੁਪਤ ਖੇਤਰ ਹੈ। ਇਕ ਦੁਪਹਿਰ ਇਸ ਸੀਕਰੇਟ ਬੇਸ ਤੇ ਜਾਨ ਨੇ ਆਪਣਾ ਛੋਟਾ ਏਅਰਕ੍ਰਾਫਟ ਉਤਾਰ ਦਿੱਤਾ। ਏਅਰਕ੍ਰਾਫਟ ਨੂੰ ਤੁਰੰਤ ਕਬਜੇ ਵਿਚ ਲਿਆ ਗਿਆ ਅਤੇ ਜਾਨ ਤੋਂ ਪੁੱਛਗਿੱਛ ਹੋਣ ਲੱਗੀ। ਉਸਨੇ ਦੱਸਿਆ ਕਿ ਉਹ ਰਸਤਾ ਭਟਕ ਗਿਆ ਸੀ ਅਤੇ ਏਅਰ ਕ੍ਰਾਫਟ ਦਾ ਫਿਊਲ ਖਤਮ ਹੋਣ ਵਾਲਾ ਸੀ। ਉਸਨੂੰ ਇਹ ਬੇਸ ਨਜ਼ਰ ਆਇਆ ਤਾਂ ਉਹ ਉਤਰ ਗਿਆ। ਏਅਰਫੋਰਸ ਨੇ ਸੂਹੀਆ ਹੋਣ ਦੇ ਸ਼ੱਕ ਦੇ ਕਾਰਨਜਾਨ ਨੂੰ ਰਾਤ ਭਰ ਉਥੇ ਰੱਖਿਆ ਅਤੇ ਉਸਦੀ ਪੂਰੀ ਜਾਂਚ ਕਰਵਾਈ। ਅਗਲੇ ਦਿਨ ਉਸਨੂੰ ਇਸ ਚਿਤਾਵਨੀ ਨਾਲ ਛੱਡ ਦਿੱਤਾ ਕਿ ਉਹ ਕਦੀ ਦੁਬਾਰਾ ਇਸ ਬੇਸ ਤੇ ਨਹੀ ਆਵੇਗਾ ਅਤੇ ਜੇਕਰ ਆਇਆ ਤਾਂ ਸਖਤ ਸਜ਼ਾ ਦਿੱਤੀ ਜਾਵੇਗੀ ਪਰ ਛੱਡੇ ਜਾਣ ਦੇ ਅਗਲੇ ਹੀ ਦਿਨ ਜਾਨ ਫਿਰ ਆਪਣਾ ਏਅਰਕ੍ਰਾਫਟ ਲੈ ਕੇ ਉਥੇ ਪਹੁੰਚ ਗਿਆ। ਏਅਰਫੋਰਸ ਨੇ ਜਾਹਜ਼ ਨੂੰ ਘੇਰ ਲਿਆ। ਇਸ ਵਾਰ ਪਲੇਨ ਵਿਚ ਦੋ ਲੋਕ ਸਨ। ਜਾਨ ਅਤੇ ਉਸਦੀ ਪਤਨੀ। ਜਾਨ ਬਾਹਰ ਆਇਆ ਅਤੇ ਸ਼ੋਰ ਮਚਾਉਂਦੇ ਬੋਲਿਆ, ਤੁਹਾਨੂੰ ਜੋ ਕਰਨਾ ਹੈ ਕਰੋ। ਜੋ ਸਜ਼ਾ ਦੇਣੀ ਹੈ ਦਿਓ। ਬੱਸ ਮੇਰੀ ਪਤਨੀ ਨੂੰ ਦੱਸ ਦਿਓ ਕਿ ਕੱਲ੍ਹ ਸਾਰੀ ਰਾਤ ਮੈਂ ਕਿੱਥੇ ਸੀ। —————– ਤੁਸੀਂ ਮੇਰੇ ਨਾਲ ਮੁਹੱਬਤ ਦਾ ਇਜ਼ਹਾਰ ਕਰੋਗੀ ਇਕ ਲੜਕੇ ਨੂੰ ਇਕ ਲੜਕੀ ਨਾਲ ਪਿਆਰ ਹੋ ਗਿਆ ਪਰ ਲੜਕੀ ਨੇ ਉਸਨੂੰ ਠੁਕਰਾ ਦਿੱਤਾ। ਲੜਕੇ ਨੇ ਕਿਹਾ ਕਿ ਤੁਸੀਂ 10 ਦਿਨ ਦੇ ਅੰਦਰ ਮੇਰੇ ਨਾਲ ਮੁਹੱਬਤ ਦਾ ਇਜ਼ਹਾਰ ਕਰੋਗੀ। ਅਤੇ ਲੜਕਾ ਦਿਨ-ਰਾਤ ਬਾਰਿਸ਼ ਵਿਚ, ਧੁੱਪ ਵਿਚ, ਉਸਦੇ ਘਰ ਦੇ ਸਾਹਮਣੇ ਖੜ੍ਹਿਆ ਰਿਹਾ। 9 ਦਿਨ ਤੋਂ ਬਾਅਦ ਲੜਕੀ ਨੂੰ ਸੱਚੀ ਲੜਕੇ ਦੀ ਮੁਹੱਬਤ ਦਾ ਅਹਿਸਾਸ ਹੋ ਗਿਆ। ਉਸਨੇ ਸੋਚਿਆ ਸਵੇਰੇ ਪਿਆਰ ਦਾ ਇਜ਼ਹਾਰ ਕਰਾਂਗੀ। ਅਗਲੇ ਦਿਨ ਸਵੇਰੇ ਜਦੋਂ ਲੜਕੀ ਲੜਕੇ ਨੂੰ ਮਿਲਣ ਗਈ ਤਾਂ ਉਥੇ ਲੜਕਾ ਤਾਂ ਨਹੀਂ ਮਿਲਿਆ ਪਰ ਇਕ ਕਾਗਜ਼ ਮਿਲਿਆ, ਜਿਸ ਤੇ ਲਿਖਿਆ ਸੀ, ਸੌਰੀ, ਤੇਰੇ ਚੱਕਰ ਵਿਚ ਤੇਰੀ ਭੈਣ ਨਾਲ ਪਿਆਰ ਹੋ ਗਿਆ ਹੈ। ਹੁਣ ਅਸੀਂ ਵਿਆਹ ਕਰਨ ਵਾਲੇ ਹਾਂ ਦੀਦੀ। ਮੈਰਿਜ ਸਰਟੀਫਿਕੇਟ ਇਕ ਆਦਮੀ ਇਕ ਘੰਟੇ ਤੋਂ ਆਪਣੇ ਮੈਰਿਜ ਸਰਟੀਫਿਕੇਟ ਨੂੰ ਦੇਖ ਰਿਹਾ ਸੀ। ਪਤਨੀ ਨੇ ਪੁੱਛਿਆ, ਇੰਨੀ ਦੇਰ ਤੋਂ ਕਿਉਂ ਦੇਖ ਰਹੇ ਹੋ? ਆਦਮੀ ਨੇ ਜਵਾਬ ਦਿੱਤਾ, ਇਸਦੀ ਐਕਸਪਾਇਰੀ ਡੇਟ। —————— ਦੋ ਦੋਸਤ ਮੋਟਰ ਸਾਈਕਲ ਤੇ ਤੇਜ਼ ਰਫਤਾਰ ਜਾ ਰਹੇ ਸਨ। ਉਹਨਾਂ ਨੂੰ ਇਕ ਟਰੈਫਿਕ ਪੁਲਿਸ ਵਾਲੇ ਨੇ ਰੋਕਿਆ ਅਤੇ ਕਿਹਾ, ਤੁਸੀਂ ਇਹ ਕੀ ਕਰ ਰਹੇ ਹੋ, ਜੇਕਰ ਐਕਸੀਡੈਂਟ ਹੋ ਗਿਆ? ਦੋਵੇਂ ਦੋਸਤ ਬੋਲੇ, ਤੁਸੀਂ ਚਿੰਤਾ ਨਾ ਕਰੋ, ਹਵਲਦਾਰ ਸਾਹਿਬ, ਰੱਬ ਸਾਡੇ ਨਾਲ ਹੈ। ਹਵਲਦਾਰ- ਓਹ! ਇਸਦਾ ਮਤਲਬ ਇਕ ਮੋਟਰ ਸਾਈਕਲ ਤੇ ਤਿੰਨ ਆਦਮੀ। ਚਲੋ ਚਲਾਨ ਕਟਾਓ। ——————– ਚਿੰਟੂ: ਕੌਣ ਜ਼ਿਆਦਾ ਸੰਤੁਸ਼ਟ ਹੈ? ਜਿਸਦੇ ਕੋਲ ਦਸ ਲੱਖ ਰੁਪਏ ਹੋਣ ਜਾਂ ਜਿਸਦੇ ਕੋਲ ਦਸ ਬੱਚੇ ਹੋਣ? ਗੋਲੂ- ਜਿਸਦੇ ਕੋਲ ਦਸ ਬੱਚੇ ਹੋਣ? ਚਿੰਟੂ: ਉਹ ਕਿਵੇਂ ਗੋਲੂ: ਕਿਉਂØਕ ਉਸਨੂੰ ਹੋਰ ਦੀ ਇੱਛਾ ਨਹੀਂ ਹੁੰਦੀ। ————— ਇਕ ਔਰਤ (ਦੂਜੀ ਨੂੰ) ਤੁਸੀਂ ਆਖਿਰ ਕੀ ਦੇਖ ਕੇ ਆਪਣੇ ਨੌਕਰ ਨਾਲ ਵਿਆਹ ਕਰ ਲਿਆ? ਦੂਜੀ- ਦਰਅਸਲ ਉਹ ਬਹੁਤ ਬਦਤਮੀਜ਼ ਹੋ ਗਿਆ ਸੀ ਅਤੇ ਮੈਂ ਉਸਨੂੰ ਸਬਕ ਸਿਖਾਉਣਾ ਚਾਹੁੰਦੀ ਸੀ। ——————- ਚੋਰ- ਜੱਜ ਸਾਹਿਬ, ਮੈਨੂੰ ਰਿਹਾਅ ਕਰ ਦਿਓ। ਜੱਜ- ਕਿਉਂ, ਕੀ ਇਹ ਤੁਹਾਡੀ ਪਹਿਲੀ ਚੋਰੀ ਹੈ? ਚੋਰ- ਨਹੀਂ ਸਾਹਿਬ, ਮੈਂ ਤਾਂ ਅਕਸਰ ਹੀ ਚੋਰੀ ਕਰਦਾ ਅਤੇ ਜੇਲ੍ਹ ਜਾਂਦਾ ਰਹਿੰਦਾ ਹਾਂ ਪਰ ਮੇਰੇ ਵਕੀਲ ਸਾਹਿਬ ਦਾ ਇਹ ਪਹਿਲਾ ਮੁਕੱਦਮਾ ਹੈ।