ਪੁਲਵਾਮਾ ਹਮਲੇ ਦੇ ਸ਼ਹੀਦਾਂ ਦੀ ਯਾਦ ‘ਚ ਬਣੇ ਸਮਾਰਕ ਦਾ ਹੋਵੇਗਾ ਉਦਘਾਟਨ

ਸ੍ਰੀਨਗਰ– ਪਿਛਲੇ ਸਾਲ ਫਰਵਰੀ ਚ ਪਲਵਾਮਾ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਸੀਆਰਪੀਐਫ ਦੇ 40 ਜਵਾਨਾਂ ਦੀ ਯਾਦ ਚ ਬਣੇ ਯਾਦਗਾਰ ਦਾ ਉਦਘਾਟਨ ਸ਼ੁੱਕਰਵਾਰ ਨੂੰ ਲੇਠਪੁਰਾ ਕੈਂਪ ਚ ਕੀਤਾ ਜਾਵੇਗਾ। ਇੱਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸੀਆਰਪੀਐਫ ਦੇ ਵਧੀਕ ਡਾਇਰੈਕਟਰ ਜਨਰਲ ਜ਼ੁਲਫਕਾਰ ਹਸਨ ਨੇ ਵੀਰਵਾਰ ਨੂੰ ਯਾਦਗਾਰ ਵਾਲੀ ਥਾਂ ਦਾ ਦੌਰਾ ਕਰਨ ਤੋਂ ਬਾਅਦ ਕਿਹਾ, “ਇਹ ਉਨ੍ਹਾਂ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਦਾ ਇੱਕ ਤਰੀਕਾ ਹੈ ਜਿਨ੍ਹਾਂ ਨੇ ਹਮਲੇ ਚ ਆਪਣੀ ਜਾਨ ਗੁਆਈ।

ਸਮਾਰਕ ਚ ਉਨ੍ਹਾਂ ਸ਼ਹੀਦਾਂ ਦੀਆਂ ਫੋਟੋਆਂ ਦੇ ਨਾਲ ਉਨ੍ਹਾਂ ਦੇ ਨਾਂ ਵੀ ਹੋਣਗੇ। ਨਾਲ ਹੀ ਸੀਆਰਪੀਐਫ ਦਾ ਉਦੇਸ਼ ਸੇਵਾ ਅਤੇ ਵਫ਼ਾਦਾਰੀ” ਵੀ ਹੋਵੇਗਾ। ਹਸਨ ਨੇ ਕਿਹਾ, “ਇਹ ਨਿਸ਼ਚਤ ਤੌਰ ਤੇ ਇੱਕ ਮੰਦਭਾਗੀ ਘਟਨਾ ਸੀ ਅਤੇ ਅਸੀਂ ਇਸ ਤੋਂ ਸਿੱਖਿਆ ਹੈ। ਅਸੀਂ ਆਪਣੀ ਆਵਾਜਾਈ ਦੌਰਾਨ ਹਮੇਸ਼ਾਂ ਚੌਕਸ ਰਹੇਪਰ ਹੁਣ ਚੌਕਸੀ ਵਧ ਗਈ ਹੈ।” ਉਸਨੇ ਕਿਹਾ ਕਿ 40 ਸੈਨਿਕਾਂ ਦੀ ਸਰਬੋਤਮ ਕੁਰਬਾਨੀ ਨੇ ਦੇਸ਼ ਦੇ ਦੁਸ਼ਮਣਾਂ ਨੂੰ ਖ਼ਤਮ ਕਰਨ ਦੇ ਸਾਡੇ ਇਰਾਦੇ ਨੂੰ ਹੋਰ ਮਜ਼ਬੂਤ ਕੀਤਾ ਹੈ।

ਗ੍ਰਹਿ ਮੰਤਰਾਲੇ ਨੇ ਸੀਆਰਪੀਐਫ ਨੂੰ ਇਸ ਤਰ੍ਹਾਂ ਦੇ ਕਿਸੇ ਹਮਲੇ ਦੀ ਸੰਭਾਵਨਾ ਤੋਂ ਬਚਣ ਲਈ ਆਪਣੀ ਫੌਜ ਨੂੰ ਹਵਾਈ ਸਹੁਲਿਅਤ ਦੀ ਇਜਾਜ਼ਤ ਦਿੱਤੀ ਸੀ। ਸੈਨਿਕਾਂ ਨੂੰ ਲਿਜਾਣ ਵਾਲੇ ਵਾਹਨਾਂ ਨੂੰ ਬੁਲੇਟਪਰੂਫ ਬਣਾਉਣ ਦੀ ਪ੍ਰਕਿਰਿਆ ਤੇਜ਼ ਕੀਤੀ ਗਈ ਅਤੇ ਸੜਕਾਂ ਤੇ ਬੰਕਰਾਂ ਵਰਗੇ ਵਾਹਨ ਦੇਖੇ ਜਾਣ ਲੱਗੇ

ਯਾਦਗਾਰ ਉਸੇ ਥਾਂ ਦੇ ਨੇੜੇ ਸੀਆਰਪੀਐਫ ਕੈਂਪ ਦੇ ਅੰਦਰ ਬਣਾਈ ਗਈ ਹੈ ਜਿੱਥੇ ਜੈਸ਼ਮੁਹੰਮਦ ਦੇ ਅੱਤਵਾਦੀ ਆਦਿਲ ਅਹਿਮਦ ਡਾਰ ਵਿਸਫੋਟਕਾਂ ਨਾਲ ਭਰੇ ਵਾਹਨ ਨਾਲ ਸੁਰੱਖਿਆ ਬਲਾਂ ਦੇ ਕਾਫਲੇ ਨਾਲ ਟੱਕਰ ਮਾਰੀ ਸੀ।