ਭੂਚਾਲ ਆਉਣ ਦੇ ਬਾਵਜੂਦ ਪ੍ਰਧਾਨ ਮੰਤਰੀ ਨੇ ਜਾਰੀ ਰੱਖੀ ਲਾਈਵ ਇੰਟਰਵਿਊ

0
374

ਵੇਲਿੰਗਟਨ – ਨਿਊਜ਼ੀਲੈਂਡ ‘ਚ ਸੋਮਵਾਰ ਪ੍ਰਧਾਨ ਮੰਤਰੀ ਜੇਸਿੰਡਾ ਆਰਡਰਨ ਦਾ ਲਾਈਵ ਇੰਟਰਵਿਊ ਚੱਲ ਰਿਹਾ ਸੀ। ਇਸ ਦੌਰਾਨ ਤੇਜ਼ ਭੂਚਾਲ ਦਾ ਝਟਕਾ ਲੱਗਾ ਪਰ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਟਸ ਤੋਂ ਮਸ ਨਹੀਂ ਹੋਏ। ਉਨ੍ਹਾਂ ਨੇ ਨਿਊਜ਼ਹਬ ਦੇ ਹੋਸਟ ਰਿਆਨ ਬ੍ਰਿਜ ਨੂੰ ਸੰਸਦ ‘ਚ ਜੋ ਹੋਇਆ ਉਹ ਦੱਸਣ ਲਈ ਵਿਚੋਂ ਟੋਕਿਆ। ਉਨ੍ਹਾਂ ਕਮਰੇ ਦੇ ਚਾਰੇ ਪਾਸੇ ਨਜ਼ਰ ਘੁਮਾਉਂਦਿਆਂ ਕਿਹਾ, “ਇੱਥੇ ਭੂਚਾਲ ਦੇ ਝਟਕੇ ਦਾ ਅਹਿਸਾਸ ਹੋਇਆ, ਪਰ ਕੀ ਤਹਾਨੂੰ ਮੇਰੇ ਪਿੱਛੇ ਘੁੰਮਦੀਆਂ ਹੋਈਆਂ ਚੀਜ਼ਾਂ ਦਿਖਾਈ ਦੇ ਰਹੀਆਂ ਹਨ।” ਨਿਊਜ਼ੀਲੈਂਡ ਪੈਸੇਫਿਕ ਰਿੰਗ ਆਫ਼ ਫ਼ਾਇਰ ‘ਤੇ ਸਥਿਤ ਹੈ ਤੇ ਇੱਥੇ ਵਾਰ-ਵਾਰ ਆਉਣ ਵਾਲੇ ਭੂਚਾਲ ਦੇ ਕਾਰਨ ਇਸ ਨੂੰ ਸ਼ੇਕੀ ਆਇਸਲਸ ਕਿਹਾ ਜਾਂਦਾ ਹੈ। ਯੂਐਸ ਜਿਓਲੋਜੀਕਲ ਸਰਵੇਖਣ ਮੁਤਾਬਕ ਸੋਮਵਾਰ ਪ੍ਰਸ਼ਾਂਤ ਮਹਾਸਾਗਰ ‘ਚ 5.6 ਤੀਬਰਤਾ ਦਾ ਭੂਚਾਲ ਆਇਆ ਜਿਸ ਦਾ ਕੇਂਦਰ ਵੇਲਿੰਗਟਨ ਤੋਂ ਕਰੀਬ 100 ਕਿਲੋਮੀਟਰ ਦੂਰੀ ‘ਤੇ ਸਥਿਤ ਸੀ।