ਮਹਿਲਾ ਸਟਾਫ਼ ਨਾਲ ਸੰਬੰਧਾਂ ਕਰਕੇ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਦੀ ਛੁੱਟੀ

0
66

ਨਿਊਜ਼ੀਲੈਂਡ : ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਆਰਡਨ ਨੇ ਮਹਿਲਾ ਸਟਾਫ਼ ਮੈਂਬਰ ਨਾਲ ਪ੍ਰੇਮ ਸਬੰਧ ਰੱਖਣ ‘ਤੇ ਇਮੀਗ੍ਰੇਸ਼ਨ ਮੰਤਰੀ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਅਰਡਰਨ ਨੇ ਕਿਹਾ ਕਿ ਲੀਸ-ਗੈਲਵੇ ਦਾ ਇਕ ਮਹਿਲਾ ਨਾਲ ਲਗਪਗ ਇਕ ਸਾਲ ਤਕ ਪ੍ਰੇਮ ਸਬੰਧ ਰਿਹਾ। ਇਹ ਮਹਿਲਾ ਉਨ੍ਹਾਂ ਵੱਲੋਂ ਦੇਖੀਆਂ ਜਾ ਰਹੀਆਂ ਏਜੰਸੀਆਂ ‘ਚੋਂ ਇਕ ਵਿਚ ਕੰਮ ਕਰਦੀ ਸੀ, ਜਿਸ ਤੋਂ ਬਾਅਦ ਉਸ ਨੂੰ ਈਆਨ ਦੇ ਦਫ਼ਤਰ ‘ਚ ਸਟਾਫ਼ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ। ਉੱਥੇ ਹੀ 41 ਸਾਲਾ ਲੀਸ-ਗੈਲਵੇ ਨੇ ਕਿਹਾ ਹੈ ਕਿ ਉਨ੍ਹਾਂ ਨੇ ਅਰਡਰਨ ਦੇ ਫ਼ੈਸਲੇ ਨੂੰ ਸਵੀਕਾਰ ਕਰ ਲਿਆ ਹੈ ਤੇ ਮਾਫ਼ੀ ਵੀ ਮੰਗੀ ਹੈ। ਉਨ੍ਹਾਂ ਕਿਹਾ ਕਿ ਉਹ ਸਤੰਬਰ ‘ਚ ਹੋਣ ਵਾਲੀਆਂ ਆਗਾਮੀ ਆਮ ਚੋਣਾਂ ‘ਚ ਭਾਗ ਨਹੀਂ ਲੈਣਗੇ। ਲੀਸ-ਗੈਲਵੇ ਨੇ ਇਕ ਬਿਆਨ ‘ਚ ਕਿਹਾ, ‘ਮੈਂ ਆਪਣੇ ਅਹੁਦੇ ‘ਤੇ ਪੂਰੀ ਤਰ੍ਹਾਂ ਅਣਉਚਿਤ ਤਰੀਕੇ ਨਾਲ ਕੰਮ ਕੀਤਾ ਹੈ ਤੇ ਮੰਤਰੀ ਦੇ ਰੂਪ ‘ਚ ਆਪਣਾ ਕੰਮ ਜਾਰੀ ਨਹੀਂ ਰੱਖ ਸਕਦਾ।’

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਇਕ ਮਹਿਲਾ ਨੂੰ ਅਪਮਾਨਜਨਕ ਤਸਵੀਰ ਭੇਜਣ ਤੇ ਇਸ ਬਾਰੇ ਪੁਲਿਸ ਤੇ ਆਪਣੀ ਪਾਰਟੀ ਨੂੰ ਝੂਠ ਬੋਲਣ ‘ਤੇ ਇਕ ਸਾਂਸਦ ਐਂਡਿਊ ਫੈਲੋਨ ਨੇ ਅਸਤੀਫ਼ਾ ਦਿੱਤਾ ਸੀ।