ਮੀਂਹ ਅਤੇ ਬਰਫਬਾਰੀ ਦਾ ਦੌਰ ਰਹੇਗਾ ਜਾਰੀ, ਜਾਣੋ ਕਿਹੜੇ ਇਲਾਕਿਆਂ ‘ਚ ਪੈਣਗੇ ਗੜੇ

0
86

ਨਵੀਂ ਦਿੱਲੀ– ਜੰਮੂਕਸ਼ਮੀਰ ਅਤੇ ਨੇੜਲੇ ਇਲਾਕਿਆਂ ਚ ਪੱਛਮੀ ਗੜਬੜੀ ਦੇ ਸਰਗਰਮ ਹੋਣ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ ਜੰਮੂਕਸ਼ਮੀਰਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਚ ਮੀਂਹ ਅਤੇ ਬਰਫਬਾਰੀ ਦਰਜ ਕੀਤੀ ਗਈ। ਇੰਨਾ ਹੀ ਨਹੀਂ ਪੰਜਾਬਹਰਿਆਣਾਉੱਤਰ ਪ੍ਰਦੇਸ਼ਦਿੱਲੀ ਐਨਸੀਆਰ ਅਤੇ ਪੱਛਮੀ ਮੱਧ ਪ੍ਰਦੇਸ਼ ਦੇ ਕੁਝ ਇਲਾਕਿਆਂ ਚ ਵੀ ਹਲਕੀ ਬਾਰਸ਼ ਹੋਣ ਦੀ ਖ਼ਬਰ ਮਿਲੀ ਹੈ।

ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਉਤਰਾਖੰਡਹਿਮਾਚਲ ਪ੍ਰਦੇਸ਼ਜੰਮੂ ਕਸ਼ਮੀਰ ਅਤੇ ਲੱਦਾਖ ਦੇ ਇਲਾਕਿਆਂ ਚ ਬਾਰਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਇਹੀ ਨਹੀਂਉੱਤਰ ਪ੍ਰਦੇਸ਼ਪੰਜਾਬਹਰਿਆਣਾ ਅਤੇ ਦਿੱਲੀ ਐਨਸੀਆਰ ਦੇ ਕੁਝ ਹਿੱਸਿਆਂ ਚ ਹਲਕੇ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ।

ਨਿਜ਼ ਏਜੰਸੀ ਨੇ ਰੇਲਵੇ ਦੇ ਹਵਾਲੇ ਨਾਲ ਕਿਹਾ ਕਿ ਦੇਸ਼ ਦੇ ਵੱਖਵੱਖ ਖੇਤਰਾਂ ਚ ਧੁੰਦ ਨੇ ਲੋਕਾਂ ਦੀਆਂ ਮੁਸ਼ਕਲਾਂ ਵੀ ਵਧਾਈ ਹੈ। ਉੱਤਰੀ ਰੇਲਵੇ ਖੇਤਰ ਦੀਆਂ 12 ਗੱਡੀਆਂ ਹਨ ਜੋ ਕਿ ਦਿੱਲੀ ਚੋਂ ਲੰਘਦੀਆਂ ਹਨ। ਭਾਰੀ ਬਰਫਬਾਰੀ ਦੇ ਦੌਰਾਨ ਬਾਰਾਮੂਲਾ ਚ ਬੀਐਸਐਫ ਦੇ ਜਵਾਨਾਂ ਦੀ ਸ਼ਲਾਘਾਯੋਗ ਪਹਿਲ ਸਾਹਮਣੇ ਆਈ ਹੈ।