ਲੌਕਡਾਊਨ ਉਲੰਘਣਾਂ ਕਰਨ ‘ਤੇ ਸਿਹਤ ਮੰਤਰੀ ਦੀ ਕੁਰਸੀ ਚਲੀ ਗਈ

0
118

ਆਕਲੈਂਡ – ਪੂਰੀ ਦੁਨੀਆਂ ਦੇ ਜਿਆਦਾਤਰ ਦੇਸ਼ਾਂ ਦੇ ਵਿੱਚ ਕੋਰੋਨਾਵਾਇਰਸ ਦੇ ਕਰਕੇ ਲੌਕਡਾਊਨ ਲਾਗੂ ਹੈ ਅਤੇ ਇਸਦੀ ਉਲੰਘਨਾਂ ਕਰਨ ਵਾਲਿਆਂ ਦੇ ਖਿਲਾਫ਼ ਵੱਡੇ ਜੁਰਮਾਨੇ ਤੇ ਸਖਤ ਸਜ਼ਾਵਾਂ ਵੀ ਦਿੱਤੀ ਜਾ ਰਹੀਆਂ ਹਨ। ਪਰ ਆਸਟ੍ਰੇਲੀਆ ਦੇ ਗੁਆਂਢੀ ਦੇਸ਼ ਦੇ ਇੱਕ ਮੰਤਰੀ ਦੇ ਵਲੋਂ ਪਾਬੰਦੀਆਂ ਦੀ ਉਲੰਘਣਾਂ ਕਰਨ ‘ਤੇ ਮੰਤਰੀ ਨੂੰ ਹੀ ਆਪਣੇ ਅਹੁਦੇ ਤੋਂ ਹੱਥ ਧੋਣੇ ਪਏ ਹਨ।

ਦਰਅਸਲ, ਨਿਊਜ਼ੀਲੈਂਡ ਨੇ ਆਪਣੇ ਦੇਸ਼ ਵਿਚ ਕੋਰੋਨਾਵਾਇਰਸ ਦੀ ਬਿਮਾਰੀ  ਨੂੰ ਰੋਕਣ ਲਈ ਸਖਤ ਕਦਮ ਚੁੱਕੇ ਹਨ ਅਤੇ ਸਰਕਾਰ ਇਸ ਨੂੰ ਤੋੜਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰ ਰਹੀ ਹੈ। ਨਿਊਜ਼ੀਲੈਂਡ ਦੇ ਸਿਹਤ ਮੰਤਰੀ ਡੇਵਿਡ ਕਲਾਰਕ ਨੂੰ ਇਸ ਦਾ ਨਤੀਜਾ ਭੁਗਤਣਾ ਪਿਆ ਹੈ।

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਨੇ ਸਿਹਤ ਮੰਤਰੀ ਡੇਵਿਡ ਕਲਾਰਕ ਨੂੰ ਉਸਦੇ ਅਹੁਦੇ ਤੋਂ ਹਟਾ ਦਿੱਤਾ ਅਤੇ ਉਸਨੂੰ ਜੂਨੀਅਰ ਰੈਂਕ ਦਾ ਮੰਤਰੀ ਬਣਾਇਆ। ਇਸ ਤੋਂ ਬਾਅਦ ਸਿਹਤ ਮੰਤਰੀ ਡੇਵਿਡ ਕਲਾਰਕ ਨੇ ਵੀ ਆਪਣੀ ਗਲਤੀ ਮੰਨ ਲਈ ਅਤੇ ਕਿਹਾ ਕਿ ਉਸਨੇ ਦੇਸ਼ ਵਿਚ ਲੌਕਡਾਊਨ ਲਈ ਅਪਣਾਏ ਨਿਯਮਾਂ ਦੀ ਉਲੰਘਣਾ ਕੀਤੀ ਹੈ।

ਸਿਹਤ ਮੰਤਰੀ ਨੇ ਆਪਣੀ ਗਲਤੀ ਮੰਨ ਲਈ ਅਤੇ ਕਿਹਾ ਕਿ ਉਸਨੂੰ ਅਜਿਹੇ ਸਮੇਂ ਆਪਣੇ ਪਰਿਵਾਰ ਨਾਲ ਘਰ ਵਿੱਚ ਹੀ ਰਹਿਣਾ ਚਾਹੀਦਾ ਸੀ ਤਾਂ ਜੋ ਲੋਕਾਂ ਵਿੱਚ ਆਦਰਸ਼ ਸਥਾਪਤ ਹੋ ਸਕਦੇ। ਡੇਵਿਡ ਕਲਾਰਕ ਨੇ ਕਿਹਾ ਕਿ ਉਸ ਨੇ ਆਜਿਹਾ ਕੰਮ ਕਰਕੇ ਆਪਣੇ ਆਪ ਨੂੰ ਤੇ ਦੇਸ਼ ਨੂੰ ਸ਼ਰਮਿੰਦਾ ਕੀਤਾ ਹੈ।

ਸਿਹਤ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਡੇਵਿਡ ਕਲਾਰਕ ਨੇ ਵੀ ਮੁਆਫ਼ੀ ਮੰਗਦਿਆਂ ਆਪਣੇ ਆਪ ਨੂੰ ਈਡੀਅਟ ਕਿਹਾ ਹੈ। ਇਸ ਸਮੇਂ ਜਦੋਂ ਨਿਊਜ਼ੀਲੈਂਡ ਵਿੱਚ ਤਾਲਾਬੰਦੀ ਚੱਲ ਰਹੀ ਹੈ ਤਾਂ ਅਜਿਹੇ ਵਿੱਚ ਸਿਹਤ ਮੰਤਰੀ ਕਲਾਰਕ ਆਪਣੇ ਪਰਿਵਾਰ ਸਮੇਤ ਸਮੁੰਦਰ ਕੰਢੇ ਲੌਂਗ ਡਰਾਈਵ ਦਾ ਅਨੰਦ ਲੈ ਰਹੇ ਸਨ।

ਇਹ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਆਡਰਨ ਬਹੁਤ ਨਾਰਾਜ਼ ਹੋ ਗਈ ਅਤੇ ਸਿਹਤ ਮੰਤਰੀ ਨੂੰ ਉਸਦੇ ਅਹੁਦੇ ਤੋਂ ਹਟਾਕੇ ਵਿੱਤ ਮੰਤਰੀ ਦਾ ਸਹਾਇਕ ਲਗਾ ਦਿੱਤਾ। ਪ੍ਰਧਾਨ ਮੰਤਰੀ ਨੇ ਆਪਣਾ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਚੰਗੀ ਗੱਲ ਹੈ ਕਿ ਸਿਹਤ ਮੰਤਰੀ ਦਾ ਅਹੁਦਾ ਹੀ ਘਟਾਇਆ, ਚਾਹੀਦਾ ਤਾਂ ਇਹ ਸੀ ਕਿ ਉਸਨੂੰ ਮੰਤਰੀ ਮੰਡਲ ਤੋਂ ਹੀ ਬਰਖਾਸਤ ਕਰ ਦਿੱਤਾ ਜਾਂਦਾ।