ਹੁਣ ਸੁਨੀਲ ਜਾਖੜ ਨੇ ਕੈਪਟਨ ਨੂੰ ਵੰਗਾਰਿਆ

0
72

ਚੰਡੀਗੜ੍ਹ- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਿਜਲੀ ਸਮਝੌਤਿਆਂ ਬਾਰੇ ਵੱਡੇ ਫੈਸਲੇ ਲਈ ਵੰਗਾਰਿਆ ਹੈ। ਜਾਖੜ ਨੇ ਕਿਹਾ ਹੈ ਕਿ ਅਕਾਲੀਆਂ ਵੱਲੋਂ ਕੀਤੇ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਲਈ ਕੈਪਟਨ ਨੂੰ ਮਹਾਨ ਸਿਕੰਦਰ ਬਣਨ ਦੀ ਲੋੜ ਹੈ।

ਸੁਨੀਲ ਜਾਖੜ ਦਾ ਬਿਆਨ ਉਸ ਵੇਲੇ ਆਇਆ ਹੈ ਜਦੋਂ ਬਿਜਲੀ ਦਰਾਂ ਵਿੱਚ ਵਾਧਾ ਵੱਡਾ ਮੁੱਦਾ ਬਣਿਆ ਹੋਇਆ ਹੈ ਤੇ ਅਕਾਲੀ ਦਲ ਇਸ ਲਈ ਸਾਰਾ ਦੋਸ਼ ਕਾਂਗਰਸ ਸਰਕਾਰ ਸਿਰ ਮੜ੍ਹ ਰਿਹਾ ਹੈ। ਜਾਖੜ ਨੇ ਕਿਹਾ ਕਿ ਸੂਬੇ ਦੇ ਲੋਕ ਰਾਹਤ ਚਾਹੁੰਦੇ ਹਨ ਤੇ ਜਿਨ੍ਹਾਂ ਨੇ ਗਲਤ ਸਮਝੌਤੇ ਕੀਤੇ ਸਨ, ਉਨ੍ਹਾਂ ਨੂੰ ਬੇਨਕਾਬ ਕਰਨ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਜਿਵੇਂ ਸਿਕੰਦਰ ਨੇ ਗੁੰਝਲਦਾਰ ਗੰਢ ਨੂੰ ਤਲਵਾਰ ਨਾਲ ਵੱਢ ਦਿਤਾ ਸੀ, ਉਸੇ ਤਰ੍ਹਾਂ ਕੈਪਟਨ ਨੂੰ ਬਿਜਲੀ ਸਮਝੌਤੇ ਤੋੜਨੇ ਚਾਹੀਦੇ ਹਨ। ਜਾਖੜ ਨੇ ਕਿਹਾ ਕਿ ਲੋਕਾਂ ’ਤੇ ਵਾਰ-ਵਾਰ ਬਿਜਲੀ ਮਹਿੰਗੀ ਕਰਨ ਦਾ ਬੋਝ ਪੈ ਰਿਹਾ ਹੈ ਜਿਸ ਕਾਰਨ ਲੋਕਾਂ ’ਚ ਰੋਸ ਹੈ।