ਸੈਨ ਜੁਆਨ ਡੇਲ ਰਿਓ – ਉਤਰੀ ਅਮਰੀਕੀ ਦੇਸ਼ ਮੈਕਸਿਕੋ ਵਿਚ ਹਰ ਸਾਲ 1 ਨਵੰਬਰ ਨੂੰ ਮ੍ਰਿਤਕ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਅਪਣੇ ਪੁਰਖਿਆਂ ਦੀ ਕਬਰ ‘ਤੇ ਜਾਂਦੇ ਹਨ। ਉਨ੍ਹਾਂ ਦੀ ਪਸੰਦ ਦੀਆਂ ਚੀਜ਼ਾਂ ਸਜਾਉਂਦੇ ਹਨ ਤੇ ਰੋਂਦੇ ਹਨ। ਸਮੂਹਕ ਤੌਰ ‘ਤੇ ਉਤਸਵ ਵੀ ਮਨਾਉਂਦੇ ਹਨ। ਹਾਲਾਂਕਿ ਇਸ ਸਾਲ ਕੋਰੋਨਾ ਦੇ ਚਲਦਿਆਂ ਸਾਰੇ ਕਬਰਿਸਤਾਨ ਬੰਦ ਹਨ। ਜਨਤਕ ਉਤਸਵਾਂ ‘ਤੇ ਪਾਬੰਦੀ ਰਹੇਗੀ। ਲੋਕ ਰੋਅ ਨਹੀਂ ਸਕੇ। ਅਪਣਾ ਮਨ ਹਲਕਾ ਨਹੀਂ ਕਰ ਸਕੇ। ਅਪਣਿਆਂ ਦੀ ਮੌਤ ਦਾ ਉਤਸਵ ਮਨਾਉਣ ਦਾ ਮੌਕਾ ਨਹੀਂ ਮਿਲਿਆ। ਲੇਕਿਨ ਸੈਨ ਜੁਆਨ ਡੇਲ ਰਿਓ ਸ਼ਹਿਰ ਨੇ ਹਰ ਸਾਲ ਹੋਣ ਵਾਲੇ ਰੋਣ ਦੇ ਮੁਕਾਬਲੇ ਨੂੰ ਜਾਰੀ ਰੱਖਿਆ। ਹਰ ਸਾਲ ਇਸ ਵਿਚ ਲਾਈਵ ਪਰਫਾਰਮੈਂਸ ਦੇਣੀ ਹੁੰਦੀ ਸੀ।
ਇਸ ਵਾਰ ਵਰਚੁਅਲ ਆਯੋਜਨ ਹੋਇਆ। ਈਮੇਲ ਰਾਹੀਂ ਦੋ ਦੋ ਮਿੰਟ ਦੀ ਵੀਡੀਓ ਐਂਟਰੀ ਬੁਲਵਾਈ ਗਈ। ਹੈਰਾਨੀ ਦੀ ਗੱਲ ਹੈ ਕਿ ਪਿਛਲੇ ਸਾਲ ਤੋਂ ਦੁੱਗਣੀ ਐਂਟਰੀਆਂ ਪੁੱਜੀਆਂ। ਸਭ ਤੋਂ ਬਿਹਤਰ ਰੋਣ ਵਾਲੇ ਨੂੰ ਚੁਣਨ ਦੀ ਪਰੰਪਰਾ ਦਰਅਸਲ ਪ੍ਰਾਚੀਨ ਪਰੰਪਰਾ ਦਾ ਸਨਮਾਨ ਹੈ, ਜਿਸ ਵਿਚ ਕਿਸੇ ਦੀ ਮੌਤ ‘ਤੇ ਰੋਣ ਦੇ ਲਈ ਕਿਰਾਏ ਦੀ ਔਰਤਾਂ ਬੁਲਾਈਆਂ ਜਾਂਦੀਆਂ ਸੀ। ਰੋਣ ਦੇ ਇਸ ਮੁਕਾਬਲੇ ਦਾ ਪਹਿਲਾ ਐਵਾਰਡ ਕੈਲੀਫੋਰਨੀਆ ਦੀ ਕੈਟਲੀਨਾ ਚਾਵੇਜ ਨੇ ਜਿੱਤਿਆ। ਪੇਸ਼ੇ ਤੋਂ ਅਭਿਨੇਤਰੀ ਚਾਵੇਜ ਕਦੇ ਨਹੀਂ ਰੋਈ, ਲੇਕਿਨ ਇਸ ਸਾਲ ਉਨ੍ਹਾਂ ਕਾਫੀ ਰੋਣਾ ਪਿਆ। ਉਹ ਕਹਿੰਦੀ ਹੈ ਕਿ ਕੋਰੋਨਾ ਨੇ ਮੈਨੂੰ ਰੋਣ ‘ਤੇ ਮਜਬੂਰ ਕੀਤਾ। ਦੂਜੇ ਨੰਬਰ ‘ਤੇ ਰਹਿਣ ਵਾਲੀ 58 ਸਾਲਾ ਸਿਲਵੇਰੀਆ ਬਾਲਡੇਰਾਸ ਰੂਬਿਓ ਨੇ ਕਿਹਾ ਕਿ ਮੈਂ ਪਹਿਲਾਂ ਰੋਂਦੀ ਹੋਈ ਮਹਿਲਾਵਾਂ ਨੂੰ ਦੇਖਿਆ ਸੀ। ਬਸ ਉਸੇ ਤਰ੍ਹਾਂ ਕਰਕੇ ਜਿੱਤ ਗਈ।




